Close
Menu

ਕਿਊਬੈਕ ਦੇ ਚਾਰਟਰ ਆਫ ਰਾਈਟਸ ਨੂੰ ਚੁਣੌਤੀ-ਜੇਸਨ ਕੈਨੀ

-- 11 September,2013

5302

ਐਡਮਿੰਟਨ,11 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਦੇ ਮਲਟੀ ਕਲਚਰਲ ਮੰਤਰੀ ਜੇਸਨ ਕੈਨੀ ਨੇ ਕਿਹਾ ਹੈ ਕਿ ਉਹ ਕਿਊਬੈਕ ਦੇ ਚਾਰਟਰ ਆਫ ਰਾਈਟਸ ਸਨ, ਜਿਸ ‘ਚ ਧਾਰਮਿਕ ਚਿੰਨ੍ਹਾਂ ‘ਤੇ ਪਾਬੰਦੀ ਲਾਉਣ ਦੀਆਂ ਗੱਲਾਂ ਹੋ ਰਹੀਆਂ ਸਨ। ਉਨ੍ਹਾਂ ਨੇ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਕੋਈ ਵੀ ਆਪਣੇ ਧਾਰਮਿਕ ਚਿੰਨ੍ਹ ਕਿਰਪਾਨ, ਪੱਗ, ਬੁਰਕਾ, ਖਿਜਾਬ, ਕਰੌਸ ਆਦਿ ਪਹਿਨ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਸੂਬੇ ਦਾ ਕਾਨੂੰਨ ਆਪਣੇ ਵਾਸੀਆਂ ਦੀ ਆਜ਼ਾਦੀ ‘ਚ ਵਿਘਨ ਪਾਉਂਦਾ ਹੈ ਤਾਂ ਉਸ ਨੂੰ ਕੈਨੇਡਾ ਦੇ ਸੰਵਿਧਾਨ ਅਨੁਸਾਰ ਸਾਰਿਆਂ ਦੀ ਬਰਾਬਰੀ ਦੇ ਆਧਾਰ ‘ਤੇ ਖਾਰਜ ਕਰ ਸਕਦੇ ਹਾਂ। ਜ਼ਿਕਰਯੋਗ ਹੈ ਕਿ ਕਿਊਬੈਕ ਸੂਬੇ ‘ਚ ਕੋਈ ਵੀ ਮੁਲਾਜ਼ਮ ਕੰਮ ‘ਤੇ ਧਾਰਮਿਕ ਚਿੰਨ੍ਹ ਨਹੀਂ ਪਹਿਨ ਸਕਦਾ।

Facebook Comment
Project by : XtremeStudioz