Close
Menu

ਕਿਊਬੈੱਕ ਦੇ ‘ਵੈਲਿਊਜ਼ ਚਾਰਟਰ’ ਵੱਲ ਬਹੁਤੀ ਤਵੱਜੋ ਨਹੀਂ : ਹਾਰਪਰ

-- 30 September,2013

-ਵੈਨਕੂਵਰ, 30 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਡਾਊਨਟਾਊਨ ਵੈਨਕੂਵਰ ‘ਚ ਸਾਊਥ ਏਸ਼ੀਅਨ ਮੀਡੀਆ ਨਾਲ ਮਿਲਣੀ ਦੌਰਾਨ ਕਿਹਾ ਕਿ ਉਹ ਕਿਊਬੈੱਕ ਸਰਕਾਰ ਵਲੋਂ ਲਿਆਂਦੇ ਗਏ ‘ਵੈਲਿਊਜ਼ ਚਾਰਟਰ’ ਬਾਰੇ ਟਿੱਪਣੀ ਕਰਕੇ ਇਸ ਮੁੱਦੇ ਨੂੰ ਬਹੁਤੀ ਅਹਿਮੀਅਤ ਨਹੀਂ ਦੇਣਾ ਚਾਹੁੰਦੇ।  ਉਨ੍ਹਾਂ ਕਿਹਾ ਕਿ ਕਿਊਬੈੱਕ ਦੀਆਂ ਚਾਰ ਮੁੱਖ ਸਿਆਸੀ ਪਾਰਟੀਆਂ ‘ਚੋਂ ਤਿੰਨ ਇਸ ਦਾ ਵਿਰੋਧ ਕਰ ਰਹੀਆਂ ਹਨ । ਪ੍ਰਧਾਨ ਮੰਤਰੀ ਨੇ ਭਰੋਸਾ ਦੁਆਇਆ ਕਿ ਉਹ ਇਸ ਮੁੱਦੇ ਬਾਰੇ ਕਾਨੂੰਨੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ ਅਤੇ ਜੇਕਰ ਇਸ ਮੁੱਦੇ ‘ਤੇ ਸਖ਼ਤ ਰੁਖ ਅਪਣਾਉਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ । ਇਸ ਮੌਕੇ ਡਾ. ਜਸਬੀਰ ਸਿੰਘ ਰੋਮਾਣਾ ਸਮੇਤ ਪੰਜਾਬੀ ਭਾਈਚਾਰੇ ਦੇ ਉੱਘੇ ਪੱਤਰਕਾਰ ਪਹੁੰਚੇ ਹੋਏ ਸਨ । ਜ਼ਿਕਰਯੋਗ ਹੈ ਕਿ ਕਿਊਬੈੱਕ ਦੀ ਘੱਟ ਗਿਣਤੀ ਪਾਰਟੀ ਕਿਊਬੈਕਵਾ ਸਰਕਾਰ ਸੂਬੇ ‘ਚ ਕੰਮ ਕਰਦੇ ਸਰਕਾਰੀ ਕਰਮਚਾਰੀਆਂ ‘ਤੇ ਜ਼ਾਹਰਾ ਤੌਰ ‘ਤੇ ਦਿਖਾਈ ਦਿੰਦੇ ਧਾਰਮਿਕ ਚਿੰਨ੍ਹ ਪਹਿਨਣ ‘ਤੇ ਪਾਬੰਦੀ ਲਗਾਉਣਾ ਚਾਹੁੰਦੀ ਹੈ ।

Facebook Comment
Project by : XtremeStudioz