Close
Menu

ਕਿਊਬੈੱਕ ਵਿੱਚ ਨਕਾਬ ਵਿਰੋਧੀ ਕਾਨੂੰਨ ਦੀਆਂ ਤਿਆਰੀਆਂ

-- 21 October,2017

ਟੋਰਾਂਟੋ, ਕਿਊਬੈੱਕ ਦੀ ਲਿਬਰਲ ਸਰਕਾਰ ਜਲਦੀ ਹੀ ਬਰਾਬਰੀ ਦੇ ਨਾਂ ’ਤੇ ਬਿੱਲ- 62 ਪਾਸ ਕਰਨ ਦੀ ਤਿਆਰੀ ’ਚ ਹੈ ਜਿਸ ਤਹਿਤ ਹਰੇਕ ਵਿਅਕਤੀ ਨੂੰ ਜਨਤਕ ਸੇਵਾਵਾਂ ਲੈਣ ਵੇਲੇ ਆਪਣਾ ਚਿਹਰਾ ਨੰਗਾ ਕਰਨਾ ਪਵੇਗਾ। ਇਸ ਕਾਰਨ ਮੁਸਲਿਮ ਭਾਈਚਾਰੇ ਵਿੱਚ ਕਾਫ਼ੀ ਰੋਸ ਹੈ। ਪਤਾ ਲੱਗਾ ਹੈ ਕਿ ਜੇਕਰ ਇਹ ਮਤਾ ਪਾਸ ਹੋ ਗਿਆ ਤਾਂ ਸੂਬੇ ਵਿੱਚ ਬੁਰਕਾ ਜਾਂ ਨਕਾਬਧਾਰੀ ਔਰਤਾਂ ਨੂੰ ਬੱਸ ਵਿੱਚ ਚੜ੍ਹਨ ਲਈ ਵੀ ਚਿਹਰਾ ਵਿਖਾਉਣਾ ਲਾਜ਼ਮੀ ਹੋ ਜਾਵੇਗਾ। ਇਹ ਵਿਵਾਦਤ ਕਾਨੂੰਨ ਸੂਬੇ ਵਿੱਚ ਕੰਮ ਕਰਦੇ ਡਾਕਟਰਾਂ, ਨਰਸਾਂ ਤੇ ਅਧਿਆਪਕਾਂ ਤੋਂ ਇਲਾਵਾ ਕਿਸੇ ਸਰਕਾਰੀ ਦਫ਼ਤਰ ’ਚੋਂ ਸੇਵਾਵਾਂ ਲੈਣ ਆਏ ਵਿਅਕਤੀ ਨੂੰ ਵੀ ਚਿਹਰਾ ਢਕਣ ਤੋਂ ਵਰਜ ਦੇਵੇਗਾ। ਸੂਬਾਈ ਨਿਆਂ ਮੰਤਰੀ ਸਟੈਫਨੀ ਵੈਲ ਨੇ ਆਖਿਆ ਕਿ ਕੰਮ-ਕਾਰ ਵਿੱਚ ਆਦਾਨ-ਪ੍ਰਦਾਨ ਅਤੇ ਸੁਰੱਖਿਆ ਕਾਰਨ ਇਹ ਕਾਨੂੰਨ ਬਹੁਤ ਜ਼ਰੂਰੀ ਹੈ। ਇਸ ਮਤੇ ’ਤੇ ਕੱਲ੍ਹ ਨੂੰ ਵਿਧਾਨ ਸਭਾ ਵਿੱਚ ਵੋਟਾਂ ਪੈਣੀਆਂ ਹਨ। ਇਸ ਸਮੇਂ ਸੂਬੇ ਵਿੱਚ ਲਿਬਰਲ ਪਾਰਟੀ ਦੀ ਸਰਕਾਰ ਹੈ। ਨਿਆਂ ਮੰਤਰੀ ਨੇ ਸਪਸ਼ਟ ਕੀਤਾ ਕਿ ਇਸ ਨਾਲ ‘ਧਾਰਮਿਕ ਚਿੰਨ੍ਹਾਂ’ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ‘ਕੈਨੇਡੀਅਨ ਕੌਂਸਲ ਆਫ਼ ਮੁਸਲਿਮ’ ਦੀ ਸ਼ਾਹੀਨ ਅਸ਼ਰਫ ਮੁਤਾਬਕ ਮੁਸਲਿਮ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Facebook Comment
Project by : XtremeStudioz