Close
Menu

ਕਿਤਾਬੀ ਘੋਟਾਲੇ ਦਾ ਮਾਮਲਾ : ਜਿੰਦਲ ਕਮਿਸ਼ਨ ਨੇ ਜਾਂਚ ਸਬੰਧੀ ਲੋਕਾਂ ਨੂੰ ਸਹਿਯੋਗ ਦੇਣ ਲਈ ਕਿਹਾ

-- 20 September,2013

598862-papperPHOTOFILE-1378148431-646-640x480

ਚੰਡੀਗੜ੍ਹ, 20 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਵਿਚ ਕਿਤਾਬ ਘੋਟਾਲੇ ਦੀ ਜਾਂਚ ਲਈ  ਇਕ ਕਮਿਸ਼ਨ ਸਥਾਪਤ ਕੀਤਾ ਗਿਆ ਹੈ। ਜਸਟਿਸ ਏ ਐਨ ਜਿੰਦਲ (ਰਿਟਾ.)  ਨੂੰ ਪੰਜਾਬ ਦੇ ਇਸ ਕਿਤਾਬ ਘੋਟਾਲੇ ਦੀ ਜਾਂਚ ਕਰਨ ਲਈ ਨਿਯੁਕਤ ਕੀਤਾ ਗਿਆ। ਕਮਿਸ਼ਨ ਵਲੋਂ ਲੋਕਾਂ ਪਾਸੋ ਇਸ ਘੋਟਾਲੇ ਸਬੰਧੀ ਕੋਈ ਸੂਚਨਾ ਜੇਕਰ ਉਨ੍ਹਾਂ ਪਾਸ ਹੋਵੇ ਤਾਂ ਉਹ ਸੂਚਨਾ ਕਮਿਸ਼ਨ ਨੂੰ ਦੇਣ। ਇਸ ਘੋਟਾਲੇ ਵਿਚ ਲੋਕਾਂ ਦਾ ਸਹਿਯੋਗ ਜਾਂਚ ਨੂੰ ਨੇਪਰੇ ਚਾੜ੍ਹ ਸਕਦਾ ਹੈ।

ਕਮਿਸ਼ਨ ਦੇ ਬੁਲਾਰੇ ਨੇ ਦਸਿਆ ਕਿ ਕਮਿਸ਼ਨ ਵਲੋਂ  ਇਸ ਸਬੰਧੀ ਕਈ ਵਾਰ ਜਨਤਕ ਸੂਚਨਾ ਸਬੰਧੀ ਨੋਟਿਸ ਜ਼ਾਰੀ ਕੀਤੇ ਗਏ । ਲੋਕਾਂ ਵਲੋਂ ਇਸ ਮਾਮਲੇ ਸਬੰਧੀ  ਭੇਜੀ ਗਈ ਸੂਚਨਾ ਸਹਾਈ ਨਹੀ ਹੋ ਸਕੀ। ਉਸਨੇ ਅੱਗੇ ਕਿਹਾ ਕਿ ਜਨਤਾ ਦੇ ਕਿਸੇ ਵੀ ਮੈਂਬਰ ਪਾਸੋਂ ਭੇਜੀ ਗਈ ਸਹੀ ਸੂਚਨਾ ਅਤੇ ਯੋਗ ਸਿਫਾਰਸ਼ਾਂ ਜਾਂਚ ਕਰਨ ਵਿਚ ਕਮਿਸ਼ਨ ਨੂੰ ਸਹਾਈ ਹੋਵੇਗੀ ਤਾਂ ਜੋ ਰਿਪੋਰਟ ਮੁਕੰਮਲ ਕਰਕੇ ਸਰਕਾਰ ਨੂੰ ਭੇਜੀ ਜਾਵੇਗੀ।

Facebook Comment
Project by : XtremeStudioz