Close
Menu

ਕਿਸ਼ਤਵਾੜ ਹਿੰਸਾ- ਕਿਚਲੂ ਨੂੰ ਮਿਲੀ ਕਲੀਨ ਚਿਟ

-- 21 December,2013

ਜੰਮੂ- ਜੰਮੂ ਖੇਤਰ ਦੇ ਕਿਸ਼ਤਵਾੜ ‘ਚ 9 ਅਗਸਤ 2013 ਨੂੰ ਹੋਈ ਹਿੰਸਾ ਦੀ ਜਾਂਚ ਲਈ ਗਠਿਤ ਆਰ. ਸੀ. ਗਾਂਧੀ ਕਮਿਸ਼ਨ ਨੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੱਜਾਦ ਅਹਿਮਦ ਕਿਚਲੂ ਨੂੰ ਕਲੀਨ ਚਿਟ ਦੇ ਦਿੱਤੀ ਹੈ। ਕਿਸ਼ਤਵਾੜ ਜ਼ਿਲੇ ਤੋਂ ਵਿਧਾਇਕ ਕਿਚਲੂ ਨੇ 9 ਅਗਸਤ ਨੂੰ ਹੋਈ ਹਿੰਸਾ ਨੂੰ ਕੰਟਰੋਲ ਕਰਨ ‘ਚ ਪ੍ਰਸ਼ਾਸਨ ਦੇ ਅਸਫਲ ਰਹਿਣ ‘ਤੇ ਸੂਬਾ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਹਿੰਸਾ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦੰਗਾਈਆਂ ਨੇ 150 ਤੋਂ ਜ਼ਿਆਦਾ ਦੁਕਾਨਾਂ ਸਾੜ ਦਿੱਤੀਆਂ ਸਨ। ਸੂਬਾ ਸਰਕਾਰ ਨੂੰ ਸ਼ੁੱਕਰਵਾਰ ਦੀ ਸ਼ਾਮ ਆਪਣੀ ਆਖਰੀ ਰਿਪੋਰਟ ਸੌਂਪਦੇ ਹੋਏ ਆਰ. ਸੀ. ਗਾਂਧੀ ਕਮਿਸ਼ਨ ਨੇ ਕਿਹਾ ਕਿ ਕਿਸ਼ਤਵਾੜ ਹਿੰਸਾ ‘ਚ ਕਿਚਲੂ ਦੋਸ਼ੀ ਦੀ ਜਗ੍ਹਾ ਪੀੜਤ ਹੈ।
ਕਮਿਸ਼ਨ ਨੇ ਪੁਲਸ ਉਪ ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ, ਹੋਰ ਅਧਿਕਾਰੀਆਂ ਸਮੇਤ ਜ਼ਿਲਾ ਪ੍ਰਸ਼ਾਸਨ ਨੂੰ ਹਿੰਸਾ ਰੋਕਣ ‘ਚ ਤੁਰੰਤ ਕਾਰਵਾਈ ਨਾ ਕਰਨ ਦਾ ਜ਼ਿੰਮੇਵਾਰ ਠਹਿਰਾਇਆ ਹੈ। ਕਿਚਲੂ ਨੇ ਅਗਸਤ ‘ਚ ਅਸਤੀਫਾ ਦੇ ਦਿੱਤਾ ਸੀ ਕਿ ਉਹ ਕਮਿਸ਼ਨ ਦੇ ਕੰਮਕਾਰ ‘ਚ ਦਖਲਅੰਦਾਜ਼ੀ ਨਹੀਂ ਕਰਨਾ ਚਾਹੁੰਦੇ ਜੋ ਉਨ੍ਹਾਂ ਨੂੰ ਨਿਰਦੋਸ਼ ਸਾਬਤ ਕਰ ਦੇਵੇਗਾ। ਸਰਕਾਰ ਦੇ ਸੂਤਰਾਂ ਅਨੁਸਾਰ, ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਚਲੂ ਨੂੰ ਸੂਬਾ ਮੰਤਰੀ ਮੰਡਲ ‘ਚ ਦੁਬਾਰਾ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

Facebook Comment
Project by : XtremeStudioz