Close
Menu

ਕਿਸ਼ਤੀ ਹਾਦਸਾ: ਸੰਯੁਕਤ ਰਾਸ਼ਟਰ ਵੱਲੋਂ ਬਚਾਅ ਕਾਰਜਾਂ ਵਿੱਚ ਤੇਜ਼ੀ ਦੀ ਅਪੀਲ

-- 22 April,2015

ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਭੂ ਮੱਧ ਸਾਗਰ ਵਿੱਚ ਲਿਬੀਆ ਦੇ ਤੱਟ ਨੇੜੇ ਕਿਸ਼ਤੀ ਹਾਦਸੇ ਤੋਂ ਬਾਅਦ ਬਚਾਅ ਕਾਰਜਾਂ ਲੲੀ ਸਾਂਝੇ ਤੇ ਵਿਆਪਕ ਯਤਨਾਂ ’ਤੇ ਜ਼ੋਰ ਦਿੱਤਾ ਹੈ। ਇਸ ਕਿਸ਼ਤੀ ਵਿੱਚ 700 ਪਰਵਾਸੀ ਸਵਾਰ ਸਨ। ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਲਿਬੀਆ ਤੋਂ ਇਟਲੀ ਲਿਜਾਇਆ ਜਾ ਰਿਹਾ ਸੀ। ਇਸ ਨੂੰ ਭੂ ਮੱਧ ਸਾਗਰ ਦੀ ਸਭ ਤੋਂ ਵੱਡੀ ਤ੍ਰਾਸਦੀ ਮੰਨਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਯੂਰਪੀ ਸੰਘ ’ਤੇ ਫੈਸਲਾਕੁਨ ਕਾਰਵਾੲੀ ਲੲੀ ਦਬਾਅ ਵਧ ਗਿਆ ਹੈ। ਸਕੱਤਰ ਜਨਰਲ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਸ੍ਰੀ ਮੂਨ ਨੂੰ ਇਸ ਘਟਨਾ ਨਾਲ ਸਦਮਾ ਪੁੱਜਿਆ ਹੈ। ਬਿਆਨ ਮੁਤਾਬਕ ਪਿਛਲੇ ਹਫ਼ਤੇ ਇਸ ਤਰ੍ਹਾਂ ਦੀ ਇਕ ਹੋਰ ਤ੍ਰਾਸਦੀ ਵਿੱਚ ਵੀ ਸੈਂਕੜੇ ਪਰਵਾਸੀ ਤੇ ਸ਼ਰਨਾਰਥੀ ਮਾਰੇ ਗਏ ਸਨ। ੳੁਨ੍ਹਾਂ ਕਿਹਾ ਕਿ ਭੂ ਮੱਧ ਸਾਗਰ ਵਿੱਚ ਬਚਾਅ ਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆੳੁਣ ਦੀ ਫੌਰੀ ਲੋੜ ਹੈ।

Facebook Comment
Project by : XtremeStudioz