Close
Menu

ਕਿਸ਼ਤੀ ਹਾਦਸਾ: ੲਿਟਲੀ ਦੀ ਪੁਲੀਸ ਵੱਲੋਂ ਕੈਪਟਨ ਸਣੇ ਦੋ ਕਾਬੂ

-- 22 April,2015

ਕੈਟੇਨੀਅਾ (ੲਿਟਲੀ),  ਲਿਬੀਅਾ ਦੇ ਸਾਹਿਲ ਨੇਡ਼ੇ ਵਾਪਰੇ ਭਿਅਾਨਕ ਸਮੁੰਦਰੀ ਹਾਦਸੇ ਦੇ ਸਬੰਧ ਵਿੱਚ ੲਿਟਲੀ ਦੀ ਪੁਲੀਸ ਨੇ ਡੁੱਬੀ ਕਿਸ਼ਤੀ ਦੇ ਕੈਪਟਨ ਅਤੇ ੳੁਸ ਦੇ ਮੁੱਖ ਸਹਾੲਿਕ ਨੂੰ ਕਾਬੂ ਕਰ ਲਿਅਾ ਹੈ। ਗੌਰਤਲਬ ਹੈ ਕਿ ਮੱਧ ਸਾਗਰ ਵਿੱਚ ਵਾਪਰੇ ੲਿਸ ਹੁਣ ਤੱਕ ਦੇ ਸਭ ਤੋਂ ਭਿਅਾਨਕ ਹਾਦਸੇ ਵਿੱਚ 800 ਵਿਅਕਤੀ ਮਾਰੇ ਗੲੇ। ੲਿਹ ਸਾਰੇ ਗ਼ੈਰਕਾਨੂੰਨੀ ਪਰਵਾਸੀ ਸਨ, ਜਿਨ੍ਹਾਂ ਨੂੰ ੲਿਟਲੀ ਵਿੱਚ ਲਿਜਾੲਿਅਾ ਜਾ ਰਿਹਾ ਸੀ।
ਫਡ਼ੇ ਗੲੇ ਦੋਵੇਂ ਮਲਾਹਾਂ ੳੁਤੇ ਹਾਲੇ ਰਸਮੀ ਤੌਰ ’ਤੇ ਦੋਸ਼ ਅਾੲਿਦ ਨਹੀਂ ਕੀਤੇ ਗੲੇ ਪਰ ੳੁਨ੍ਹਾਂ ੳੁਤੇ ਕਤਲ, ਸਮੁੰਦਰੀ ਹਾਦਸੇ ਦਾ ਕਾਰਨ ਬਣਨ ਅਤੇ ਗ਼ੈਰਕਾਨੂੰਨੀ ਪਰਵਾਸ ਵਰਗੇ ਦੋਸ਼ ਲਾੲੇ ਜਾ ਸਕਦੇ ਹਨ। ੲਿਤਾਲਵੀ ਪੁਲੀਸ ਵੱਲੋਂ ੲਿਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਕ ਵਿੱਚ ੲਿਸ ਸਮੱਸਿਅਾ ਨੂੰ ਲੈ ਕੇ ਭਾਰੀ ਵਿਰੋਧ ਪੈਦਾ ਹੋ ਰਿਹਾ ਹੈ।
ੲਿਸ ਦੌਰਾਨ ਸੰਯੁਤਕ ਰਾਸ਼ਟਰ ਦੀ ਸ਼ਰਨਾਰਥੀਅਾਂ ਸਬੰਧੀ ੲੇਜੰਸੀ ਨੇ ਕਿਹਾ ਹੈ ਕਿ ਅੈਤਵਾਰ ਨੂੰ ਵਾਪਰੇ ੲਿਸ ਹਾਦਸੇ ਵਿੱਚ 800 ਤੋਂ ਵੱਧ ਲੋਕ ਮਾਰੇ ਗੲੇ ਹਨ। ਲਿਬੀਅਾ ਤੋਂ ਤੁਰੀ ਮੱਛੀਅਾਂ ਫਡ਼ਨ ਵਾਲੀ ੲਿਹ 20 ਮੀਟਰ ਦੀ ਕਿਸ਼ਤੀ ਸਮਰੱਥਾ ਤੋਂ ਕਿਤੇ ਵੱਧ ਭਰੀ ਹੋੲੀ ਸੀ। ਮ੍ਰਿਤਕਾਂ ਵਿੱਚ ਵੱਡੀ ਗਿਣਤੀ ਬੱਚੇ ਵੀ ਸ਼ਾਮਲ ਹਨ।

Facebook Comment
Project by : XtremeStudioz