Close
Menu

ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਿਲ ਕੇ ਹੰਭਲਾ ਮਾਰਿਆ ਜਾਵੇ-ਢੀਂਡਸਾ

-- 25 April,2015

ਚੰਡੀਗੜ੍ਹ/ਨਵੀਂ ਦਿੱਲੀ-  ਰਾਜਸਥਾਨ ਦੇ ਕਿਸਾਨ ਵੱਲੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ‘ਚ ਖੁਦਕੁਸ਼ੀ ਕਰਨ ਤੋਂ ਬਾਅਦ ਸੰਸਦ ‘ਚ ਉੱਠੀ ਚਰਚਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਸਾਨਾਂ ਦੀਆਂ ਬੁਨਿਆਦੀ ਸਮੱਸਿਆਵਾਂ ‘ਤੇ ਧਿਆਨ ਕੇਂਦਰਿਤ ਕਰਨ ਨੂੰ ਕਿਹਾ | ਸ: ਢੀਂਡਸਾ ਨੇ ਰਾਸ਼ਟਰ ਪੱਧਰ ‘ਤੇ ਆਏ ਇਸ ਸੰਕਟ ਦਾ ਸਿਆਸੀਕਰਨ ਕਰਨ ਦੀ ਥਾਂ ਮਿਲ ਕੇ ਇਸ ਦਾ ਹੱਲ ਲੱਭਣ ਦੀ ਅਪੀਲ ਕੀਤੀ | ਰਾਜ ਸਭਾ ਮੈਂਬਰ ਸ: ਢੀਂਡਸਾ ਨੇ ਬੇਮੌਸਮੀ ਬਾਰਿਸ਼ ਕਾਰਨ ਫਸਲਾਂ ‘ਚ ਨਮੀ ਅਤੇ ਖਰਾਬੇ ਕਾਰਨ ਕਟ ਲਾਉਣ ਦੀ ਆਲੋਚਨਾ ਕਰਦਿਆਂ ਕਣਕ ਦੀ ਪੂਰੀ ਕੀਮਤ ਦੇਣ ਦੀ ਮੰਗ ਕੀਤੀ | ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨੇ ਫ਼ਸਲਾਂ ਦਾ ਘੱਟੋ-ਘੱਟ ਤਰੀਕਾ ਨਿਸਚਿਤ ਕਰਨ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਜਾਂ ਕੋਈ ਵਿਗਿਆਨਕ ਤਰੀਕਾ ਅਪਨਾਉਣ ਦੀ ਅਪੀਲ ਕੀਤੀ ਤਾਂ ਜੋ ਕਿਸਾਨ ਆਪਣੀ ਲਾਗਤ ਤੋਂ ਉੱਤੇ ਕੁਝ ਮੁਨਾਫਾ ਕਮਾ ਸਕਣ | ਸ: ਢੀਂਡਸਾ ਨੇ ਬੀਮਾ ਸਕੀਮ ਬਾਰੇ ਬੋਲਦਿਆਂ ਕਿਹਾ ਕਿ ਕਿਸਾਨ ਤੋਂ ਪ੍ਰੀਮੀਅਮ ਤਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਲਿਆ ਜਾਂਦਾ ਹੈ ਪਰ ਮੁਆਵਜ਼ਾ ਦੇਣ ਵੇਲੇ ਹੋਰ ਸ਼ਰਤਾਂ ਦਾ ਹਵਾਲਾ ਦਿੱਤਾ ਜਾਂਦਾ ਹੈ | ਸ: ਢੀਂਡਸਾ ਨੇ ਕਿਸਾਨਾਂ ਦੇ ਕਰਜ਼ਿਆਂ ‘ਤੇ ਵਿਆਜ ਮੁਆਫ਼ ਕਰਨ ਅਤੇ ਬੋਨਸ ਦੇਣ ਦੀ ਮੰਗ ਕੀਤੀ |

Facebook Comment
Project by : XtremeStudioz