Close
Menu

ਕਿਸਾਨਾਂ ਨੂੰ ਖਾਦ ਦੀ ਘਾਟ ਨਹੀਂ ਆੳੁਣ ਦੇਵਾਂਗੇ: ਅਨੰਤ ਕੁਮਾਰ

-- 09 June,2015

ਨੰਗਲ, 9 ਜੂਨ
ਨੈਸ਼ਨਲ ਫਰਟੀਲਾੲੀਜ਼ਰ ਲਿਮਟਿਡ  (ਐਨਐਫਐਲ) ਨਵਾਂ  ਨੰਗਲ  ਦੀ ਉਤਪਾਦਨ ਸਮਰੱਥਾ ਨੂੰ ਵਧਾਉਣ ਅਤੇ ਇਥੇ ਲੱਗਣ ਵਾਲੇ ਸੰਭਾਵਿਤ ਉਦਯੋਗਾਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਅੱਜ ਕੇਂਦਰੀ ਖਾਦ ਤੇ ਕੈਮੀਕਲ  ਮੰਤਰੀ ਅਨੰਤ ਕੁਮਾਰ ਨੇ ਐਨਐਫਐਲ ਦਾ  ਵਿਸ਼ੇਸ਼ ਦੌਰਾ  ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ  ਅਨੰਤ ਕੁਮਾਰ ਨੇ ਆਖਿਆ ਕਿ ਦੇਸ਼ ਵਿੱਚ ਖਾਦ ਦੀ ਕਮੀ ਨੂੰ ਲੈ ਕੇ ਇਸ ਫੈਕਟਰੀ ਦਾ ਵਿਸਥਾਰ ਕਰਨ ਤੇ ਇਥੇ ਹੋਰ ਉਦਯੋਗਾਂ ਨੂੰ ਸਥਾਪਤ ਕਰਨ ਲੲੀ ਐਨਐਫਐਲ ਦਾ ਦੌਰਾ ਕੀਤਾ ਗਿਆ ਹੈ। ੳਨ੍ਹਾਂ ਆਖਿਆ ਕਿ ਇਸ ਵੇਲ ਦੇਸ਼ ਵਿੱਚ 3.10 ਲੱਖ  ਮੀਟਰਿਕ  ਟਨ ਖਾਦ ਦੀ ਖਪਤ ਹੈ ਜਦੋਂਕਿ ੳੁਤਪਾਦਨ ਸਿਰਫ  2.25 ਮੀਟਰਿਕ ਟਨ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਵੇਲੇ 80.90 ਲੱਖ ਮੀਟ੍ਰਿਕ  ਟਨ ਖਾਦ ਦੀ ਘਾਟ ਹੈ,  ਜਿਸ ਨੂੰ ਪੂਰਾ ਕਰਨ  ਲਈ  ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਖੁਲਾਸਾ ਕੀਤਾ ਜਿਹਡ਼ੇ ਰਾਜਾਂ ਵਿੱਚ ਖਾਦ ਦੀ ਵੱਧ ਵਰਤੋਂ  ਹੋ ਰਹੀ ਹੈ  ਉਨ੍ਹਾਂ ਰਾਜਾਂ ਵਿੱਚ ਹੀ ਖਾਦ ਦਾ ਉਤਪਾਦਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦੇਸ਼ ਦੇ ਕਿਸਾਨਾਂ ਨੂੰ ਖਾਦ ਦੀ ਕਮੀ ਨਹੀਂ ਆਉਣ  ਦਿੱਤੀ ਜਾਵੇਗੀ। ਆਉਣ  ਵਾਲੇ ਸੀਜ਼ਨ ਦੌਰਾਨ  ਪੰਜਾਬ ਨੂੰ 6.25 ਲੱਖ ਮੀਟ੍ਰਿਕ ਟਨ ਖਾਦ  ਦੀ ਜ਼ਰੂਰਤ  ਹੈ, ਜਿਸ ਲਈ  ਪਹਿਲਾਂ ਹੀ ਪ੍ਰਬੰਧ ਕਰ  ਲਏ ਗਏ ਹਨ। ਉਨ੍ਹਾਂ ਆਖਿਆ ਨੰਗਲ ਵਿੱਚ ਇਕ ਹੋਰ ਖਾਦ  ਕਾਰਖਾਨਾ ਲੱਗਣ ਦੀਆਂ  ਵੱਧ ਸੰਭਾਵਨਾਵਾਂ ਹਨ ਕਿਉਂਕਿ ਇਥੇ  ਜ਼ਮੀਨ ਤੇ ਗੈਸ ਸਮੇਤ ਸਾਰੀਅਾਂ ਸਹੂਲਤਾਂ ਉਪਲੱਬਧ ਹਨ, ਜੋ  ਨਵੇਂ ੳੁਦਯੋਗ ਲੲੀ ਲੋਡ਼ੀਂਦੀਆਂ ਹਨ। ਨਵੀਂ ਉਦਯੋਗਿਕ ਇਕਾਈ ’ਤੇ ਲਗਪਗ 55 ਸੌ  ਕਰੋੜ ਰੁਪਏ ਖਰਚਾ ਆਉਣ ਦੀ ਸੰਭਾਵਨਾ ਹੈ, ਜਿਸ ਨੂੰ ਚਾਰ ਸਾਲਾਂ ਵਿੱਚ ਮੁੰਕਮਲ ਕਰ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਇਸ ਸਬੰਧੀ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਜਲਦੀ ਹੀ ਰਿਪੋਰਟ ਦੇਣਗੇ।
ਉਨ੍ਹਾਂ ਨਾਲ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ, ਕੈਬਨਿਟ ਮੰੰਤਰੀ ਪੰਜਾਬ ਮਦਨ ਮੋਹਨ ਮਿੱਤਲ, ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਪਾਰਲੀਮਾਨੀ ਸਕੱਤਰ ਚੌਧਰੀ ਨੰਦ ਲਾਲ ਮੁੱਖ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਹਿਮਾਚਲ ਤੋਂ ਵਿਧਾਇਕ ਸਤਪਾਲ ਸੱਤੀ, ਸੀਐਮਡੀ ਐਨ.ਐਫ.ਐਲ ਮਨੋਜ ਮਿਸ਼ਰਾ, ਚੀਫ ਜਨਰਲ ਮੈਨੇਜਰ ਕੇ ਕੇ ਚਤੁਰਵੇਦੀ ਤੇ ਹੋਰ ਹਾਜ਼ਰ ਸਨ।

Facebook Comment
Project by : XtremeStudioz