Close
Menu

ਕਿਸਾਨ ਖ਼ੁਦਕੁਸ਼ੀਆਂ ਦੇ ਮੁੱਦੇ ’ਤੇ ਮੋਦੀ ਨੂੰ ਮਿਲਣਗੇ ‘ਆਪ’ ਦੇ ਸੰਸਦ ਮੈਂਬਰ

-- 18 June,2015

ਸੰਗਰੂਰ, 18 ਜੂਨ
ਆਮ ਆਦਮੀ ਪਾਰਟੀ (ਅਾਪ) ਨਾਲ ਸਬੰਧਤ ਪੰਜਾਬ ਦੇ ਚਾਰ ਸੰਸਦ ਮੈਂਬਰ ਕਿਸਾਨ ਖੁਦਕੁਸ਼ੀਆਂ ਦੇ ਮੁੱਦੇ ’ਤੇ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ   ਲਲਿਤ ਮੋਦੀ ਦੀ ਮੱਦਦ ਕਰਨ ਦੇ ਮਾਮਲੇ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ। ੲਿਸ ਸਬੰਧੀ ਪ੍ਰਧਾਨ ਮੰਤਰੀ ਪਾਸੋਂ ਮੁਲਾਕਾਤ ਦਾ ਸਮਾਂ ਮੰਗਿਆ ਗਿਅਾ ਹੈ।
ਇਹ ਜਾਣਕਾਰੀ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਸ੍ਰੀ ਮਾਨ ਨੇ ਕਿਹਾ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਪਰ ੲਿਸ ਗੰਭੀਰ ਮੁੱਦੇ ’ਤੇ ਰਾਜ ਦੀ ਅਕਾਲੀ-ਭਾਜਪਾ ਸਰਕਾਰ ਨੇ ਚੁੱਪ ਵੱਟੀ ਹੋੲੀ ਹੈ। ੳੁਨ੍ਹਾਂ ਦੋਸ਼ ਲਾੲਿਅਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨ ਖੁਦਕੁਸ਼ੀਅਾਂ ਦੀ ਗਿਣਤੀ ਬਾਰੇ ਕੇਂਦਰ ਸਰਕਾਰ ਨੂੰ ਮੁਕੰਮਲ ਰਿਪੋਰਟ ਨਹੀਂ ਭੇਜੀ ਜਾ ਰਹੀ ਹੈ। ੳੁਨ੍ਹਾਂ ਕਿਹਾ ਕਿ ੳੁਹ ਇੱਕ ਮਹੀਨੇ ਦੌਰਾਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਰਿਪੋਰਟ ਨਾਲ ਲੈ ਕੇ ਜਾਣਗੇ, ਜੋ ਪ੍ਰਧਾਨ ਮੰਤਰੀ ਅੱਗੇ ਰੱਖੀ ਜਾਵੇਗੀ ਅਤੇ ਪੰਜਾਬ ਦੇ ਕਿਸਾਨਾਂ ਨੂੰ ਤੁਰੰਤ ਆਰਥਿਕ ਪੈਕੇਜ ਦਿੱਤੇ ਜਾਣ ਦੀ ਮੰਗ ਕੀਤੀ ਜਾਵੇਗੀ।
ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਕੇਂਦਰੀ ਮੰਤਰੀ ਮੰਡਲ ’ਚੋਂ ਤੁਰੰਤ ਕੱਢਣ ਦੀ ਮੰਗ ਕਰਦਿਆਂ ਸ੍ਰੀ ਮਾਨ ਨੇ ਦੋਸ਼ ਲਾੲਿਅਾ ਕਿ ਵਿਦੇਸ਼ ਮੰਤਰੀ ਨੇ ਸੱਤ ਸੌ ਕਰੋੜ ਰੁਪਏ ਦੇ ਘਪਲੇ ’ਚ ਘਿਰੇ ਲਲਿਤ ਮੋਦੀ ਦੀ ਮੱਦਦ ਕਰਕੇ ਆਪਣੇ ਰੁਤਬੇ ਦੀ ਦੁਰਵਰਤੋਂ ਕੀਤੀ ਹੈ। ੳੁਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਦੇਸ਼ ਦਾ ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਇਸ ਮਾਮਲੇ ’ਚ ਵਿਦੇਸ਼ ਮੰਤਰੀ ਨੂੰ ਨਿਰਦੋਸ਼ ਆਖ ਰਹੇ ਹਨ।
ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ’ਚ ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਦੀ ਦਿੱਲੀ ਸਰਕਾਰ ਨੇ ਜਦੋਂ ਭੁੱਲਰ ਨੂੰ ਦਿੱਲੀ ਤੋਂ ਪੰਜਾਬ ਤਬਦੀਲ ਕਰਨ ਬਾਰੇ ਮਿਲੀ ਅਰਜ਼ੀ ’ਤੇ ਮਨਜ਼ੂਰੀ ਦੇ ਦਿੱਤੀ ਤਾਂ ਪੰਜਾਬ ਸਰਕਾਰ ਨੂੰ ਵੀ ਮਨਜ਼ੂਰੀ ਦੇਣੀ ਪਈ। ਉਨ੍ਹਾਂ ਦੋਸ਼ ਲਾਇਆ ਸ੍ਰੀ ਬਾਦਲ ਸਮੇਂ-ਸਮੇਂ ’ਤੇ ਭੁੱਲਰ ਮਾਮਲੇ ’ਚ ਦੂਹਰੀ ਨੀਤੀ ਅਪਣਾਉਂਦੇ ਰਹੇ ਹਨ। ਇਸ ਮੌਕੇ ਪਾਰਟੀ ਆਗੂ ਬਚਨ ਬੇਦਿਲ, ਅਬਜਿੰਦਰ ਸੰਘਾ, ਪ੍ਰਿੰਸੀਪਲ ਗੁਰਦੇਵ ਸਿੰਘ, ਡਾ. ਅਮਨਦੀਪ ਕੌਰ ਆਦਿ ਮੌਜੂਦ ਸਨ।

Facebook Comment
Project by : XtremeStudioz