Close
Menu

ਕਿਸਾਨ ਵਿਰੋਧੀ ਅਕਾਲੀ-ਭਾਜਪਾ ਸਰਕਾਰ ਦੇ ਵਿਰੁੱਧ ਵਿਧਾਨਸਭਾ ‘ਚ ਲਗਾਏ ਆਰੋਪਾਂ ਦੀ ਚਾਰਜਸ਼ੀਟ ਜਨਤਾ ਦੇ ਸਾਹਮਣੇ ਪੇਸ਼ ਕੀਤੀ ਸੁਨੀਲ ਜਾਖੜ ਨੇ

-- 26 September,2015

ਚੰਡੀਗੜ੍ਹ, 26 ਸਤੰਬਰ: ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਵੱਲੋਂ ਵਿਧਾਨਸਭਾ ਵਿੱਚ ਕਿਸਾਨੀ ਤੇ ਹੋਈ ਚਰਚਾ ਦੌਰਾਨ ਪੰਜਾਬਦੀ ਅਕਾਲੀ-ਭਾਜਪਾ ਸਰਕਾਰ ਤੇ ਤੱਥਾਂ ਸਣੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਦੇ ਲਗਾਏ ਦੋਸ਼ ਦੇ ਬਾਵਜੂਦ ਉਨ•ਾਂ ਤੇ ਮੁਖਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਈ ਜਵਾਬ ਨਾ ਦੇਣਾ ਦਰਸ਼ਾਉਂਦਾ ਹੈ ਕਿ ਖੁਦ ਮੁਖਮੰਤਰੀ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਬਚਾਉਣ ਵਿੱਚ ਲਗੇ ਹਨ। ਮਾਲਵਾ ਵਿੱਚ ਨਰਮੇ ਦੀ ਫਸਲ ਦੀ ਬਰਬਾਦੀ ਦੀ ਜਿਮੇਂਵਾਰ ਪ੍ਰਾਕ੍ਰਿਤਕ ਆਪਦਾ ਦਸ ਕੇ ਮੁਖਮੰਤਰੀ ਨੇ ਕਿਸਾਨਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਹੈ। ਬਰਬਾਦ ਕਿਸਾਨ ਕਹਿ ਰਹੇ ਹਨ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਖੇਤੀ ਅਫਸਰ ਤੇ ਮੰਤਰੀ ਜਨਤਾ ਵਿੱਚ ਬੇਨਕਾਬ ਹੋ ਚੁਕੇ ਹਨ, ਲੇਕਿਨ ਮੁਖਮੰਤਰੀ ਉਨ•ਾਂ ਨੂੰ ਜੇਲ ਭੇਜਣ ਦੀ ਬਜਾਏ ਉਨ•ਾਂ ਨੂੰ ਆਪਣੇ ਗਲੇ ਲਗਾਏ ਹੋਏ ਹੈ। ਕਿਸਾਨਾਂ ਦਾ ਦੁੱਖ-ਦਰਦ ਸਮਝਦੇ ਹੋਏ ਕਾਂਗਰਸ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਵਿਰੁੱਧ ਚਾਰਜਸ਼ੀਟ ਤਿਆਰ ਕੀਤੀ ਹੈ ਜਿਨ•ਾਂ ਦਾ ਜਵਾਬ ਸਰਕਾਰ ਨੂੰ ਜਨਤਾ ਦੀ ਅਦਾਲਤ ਵਿੱਚ ਦੇਣਾ ਹੋਵੇਗਾ। ਉਹ ਚਾਰਜਸ਼ੀਟ ਜਨਤਾ ਵਿੱਚ ਪੇਸ਼ ਕਰ ਰਹੇ ਹਨ ਜਿਹੜੀ ਉਨ•ਾਂ ਨੇ ਵਿਧਾਨਸਭਾ ਵਿੱਚ ਲਗਾਈ ਸੀ।
ਚਾਰਜਸ਼ੀਟ
1. ਜੇਕਰ ਕੀਟਨਾਸ਼ਕ ਓਬਰਾਨ ਇਨ•ੀ ਹੀ ਵਧੀਆ ਦਵਾਈ ਸੀ ਤਾਂ ਸਰਕਾਰ ਨੇ ਉਸਨੂੰ ਖਰੀਦਣ ਦੇ ਸਮੇਂ ਉਸ ਤੇ ਇਹ ਪਾਬੰਦੀ ਕਿਉਂ ਲਗਾਈ ਕਿ ਬਾਇਰ ਕੰਪਨੀ ਇਸਨੂੰ ਬਾਜਾਰ ਵਿੱਚ 3550 ਰੁਪਏ ਲੀਟਰ ਤੋਂ ਘਟ ਬਾਜਾਰ ਵਿੱਚ ਨਹੀਂ ਵੇਚੇਗੀ।
2. ਬਿਨਾਂ ਟੈਂਡਰ ਪ੍ਰਤਿਕ੍ਰਿਆ ਪੂਰੀ ਕੀਤੇ ਕਿਉਂ ਖਰੀਦੀ ਗਈ ਓਬਰਾਨ।
3. ਜੇਕਰ ਡਾਇਰੇਕਟਰ ਖੇਤੀਬਾੜੀ ਦੇ ਅਧਿਕਾਰ ਵਿੱਚ ਸਿਰਫ 10 ਲੱਖ ਰੁਪਏ ਤੱਕ ਹੀ ਸੀਮਤ ਹਨ ਤਾਂ 33 ਕਰੋੜ ਦੀ ਖਰੀਦ ਦੇ ਆਰਡਰ ਕਿਸ ਦੇ ਕਹਿਣ ਤੇ ਹੋਏ। ਇਹ ਅਧਿਕਾਰ ਕੇਵਲ ਖੇਤੀਬਾੜੀ ਮੰਤਰੀ ਜਾਂ ਮੁਖਮੰਤਰੀ ਕੋਲ ਹੀ ਹਨ।
4. ਜਦ ਪੰਜਾਬ ਯੂਨੀਵਰਸ਼ਿਟੀ ਲੁਧਿਆਣਾ ਦੀ ਰੇਕੋਮੇਡਸ਼ਨ ਮੁਤਾਬਕ ਮਾਰਕਫੈਡ ਬਣਾਈ ਦਵਾਈ ਚਿੱਟੇ ਮੱਛਰ ਨੂੰ ਖਤਮ ਕਰਨ ਵਿੱਚ ਕਾਮਯਾਬ ਸੀ ਤਾਂ ਸਰਕਾਰ ਦਾ ਆਪਣਾ ਹੀ ਸਰਕਾਰੀ ਅਦਾਰੇ ਵੱਲੋਂ ਬਣਾਈ ਦਵਾਈ ਕਿਉਂ ਨਹੀਂ ਖਰੀਦੀ ਗਈ।
5. ਮਾਰਕਫੈਡ ਵੱਲੋਂ ਬਣਾਈ ਦਵਾਈ ਤੇ ਪੰਜਾਬ ਯੂਨਿਵਰਸ਼ਿਟੀ ਵੱਲੋਂ ਅਪਰੂਵ ਕੀਤੇ ਗਏ ਕੀਟਨਾਸ਼ਕ ਦੀ ਪ੍ਰਤੀ ਏਕੜ 258 ਰੁਪਏ ਲਾਗਤ ਸੀ ਜਦਕਿ ਖੇਤੀਬਾੜੀ ਵਿਭਾਗ ਵੱਲੋਂ ਬਾਜਾਰ ਤੋਂ ਖਰੀਦੀ ਗਈ ਓਬਰਾਲ ਦੀ ਪ੍ਰਤੀ ਏਕੜ 700 ਰੁਪਏ ਲਾਗਤ ਸੀ। ਸਰਕਾਰੀ ਅਦਾਰੇ  ਨੂੰ ਅਣਦੇਖਾ ਕਰ ਬਾਜਾਰ ਤੋਂ ਮਹਿੰਗੀ  ਦਵਾਈ ਖਰੀਦਣ ਦਾ ਕੀ ਕਾਰਨ ਸੀ।
7. ਕੀ ਇਹ ਸੱਚ ਨਹੀਂ ਕਿ ਓਬਰਾਨ ਦਵਾਈ ਰਾਸ਼ਟਰੀ ਕੰਪਨੀ ਬਾਇਰ ਵੱਲੋਂ ਨਾ ਬਣਾ ਕੇ ਸਵਾਸਤਿਕ ਨਾਂ ਦੀ ਕੰਪਨੀ ਵੱਲੋਂ ਬਣਾਈ ਜਾ ਰਹੀ ਹੈ। ਬਾਇਰ ਸਿਰਫ ਇਕ ਵਿਕ੍ਰੇਤਾ ਹੈ।
– ਜੇਕਰ ਮੁਖਮੰਤਰੀ ਇਸਨੂੰ ਪ੍ਰਾਕ੍ਰਿਤਕ ਆਪਦਾ ਦੱਸ ਰਹੇ ਹਨ ਤਾਂ ਕਿਸਾਨ ਮੁਆਵਜੇ ਦਾ ਭਰੋਸਾ ਕਿਵੇਂ ਕਰ ਲੈਣ, ਕਿਉਂ ਕਿ ਇਸ ਸਾਲ ਫਰਵਰੀ ਮਾਰਚ ਵਿੱਚ ਬੇਮੌਸਮੀ ਬਰਸਾਤ ਨਾਲ ਹੋਏ ਨੁਕਸਾਨ ਦਾ ਅੱਜੇ ਵੀ ਕਿਸਾਨਾਂ ਦਾ 717 ਕਰੋੜ ਰੁਪਏ ਦਾ ਮੁਆਵਜਾ ਬਕਾਇਆ ਹੈ।
-ਏਨਡੀਏ ਦੀ ਮੋਦੀ ਸਰਕਾਰ ਦੇ ਸਾਹਮਣੇ ਕਿਸਾਨ ਦੀ ਗੱਲ ਰਖਣ ਦਾ ਸਾਹਸ ਕੀ ਬਾਦਲ ਸਾਹਿਬ ਜੁਟਾ ਪਾਉਣਗੇ, ਕਿਸਾਨ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿਉਂਕਿ 23 ਮਾਰਚ 2015 ਨੂੰ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਫਿਰੋਜਪੁਰ ਆਉਣ ਤੇ ਮੁਖਮੰਤਰੀ ਨੇ ਕਿਸਾਨ ਦੀ ਗੱਲ ਨਾ ਸਿਰਫ ਉਨ•ਾਂ ਦੀ ਤਰੀਫ ਹੀ ਕੀਤੀ (ਪੰਜਾਬ ਨੂੰ ਦਿੱਤੇ ਗੱਫੇ ਦੇ ਲਈ) ਪੰਜਾਬ ਦੇ ਲੋਕ ਅੱਜ ਵੀ ਉਡੀਕ ਕਰ ਰਹੇ ਹਨ।
ਦੇਸ਼ ਦੇ ਵਿੱਤ ਮੰਤਰੀ ਪੰਜਾਬ ਆਏ ਤਾਂ ਮੁਖਮੰਤਰੀ ਨੇ ਸਿਰਫ ਆਪਣੇ ਪਾਰਿਵਾਰਿਕ ਮਜੀਠਿਆ ਪਰਿਵਾਰ ਦੀ ਇੱਛਾਵਾਂ ਦਾ ਜਿਕਰ ਕੀਤਾ, ਕਿਸਾਨਾਂ ਦਾ ਨਹੀਂ।
-ਮੋਹਾਲੀ ਏਅਰਪੋਰਟ ਜਦ ਪ੍ਰਧਾਨਮੰਤਰੀ ਆਏ ਤਾਂ ਸਿਰਫ ਖਾਲੀ ਕੁਰਸੀਆਂ ਦਾ ਹੀ ਜਿਕਰ ਕੀਤਾ, ਕਿਸਾਨ ਦੀ ਖਾਲੀ ਜੇਬ ਭਰਨ ਦਾ ਨਹੀਂ।

Facebook Comment
Project by : XtremeStudioz