Close
Menu

ਕਿਸਾਨ ਵਿਰੋਧੀ ਨੀਤੀਆਂ ਦੇ ਗੰਭੀਰ ਸਿੱਟੇ ਨਿਕਲਣਗੇ-ਰਾਹੁਲ ਗਾਂਧੀ

-- 28 May,2015

ਚਾਵਕਡ (ਕੇਰਲਾ), 28 ਮਈ -ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨਰਿੰਦਰ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਕਿਸਾਨਾਂ ਤੇ ਮਛੇਰਿਆਂ ਵਿਰੋਧੀ ਨੀਤੀਆਂ ਅਪਣਾਉਣ ਦੇ ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ | ਉਨ੍ਹਾਂ ਕਿਹਾ ਕਿ ਦੇਸ਼ ਦੇ ਗਰੀਬ ਲੋਕ ”ਸੂਟ ਬੂਟ ਵਾਲੀ ਸਰਕਾਰ” ਤੋਂ ਡਰਦੇ ਨਹੀਂ ਹਨ | ਥਰੀਸੁਰ ਤੋਂ 25 ਕਿਲੋਮੀਟਰ ਦੂਰ ਚਾਵਕਡ ਬੀਚ’ਤੇ ‘ਮਹਾਸੰਗਾਮਮ’ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਾਂਗਰਸ ਉਪ ਪ੍ਰਧਾਨ ਨੇ ਕਿਹਾ ਕਿ ਗਰੀਬਾਂ ਵਿਰੋਧੀ ਨੀਤੀਆਂ ਲਾਗੂ ਕਰਕੇ ਕੋਈ ਵੀ ਸਰਕਾਰ ਸਫਲ ਨਹੀਂ ਹੋਈ | ਉਨ੍ਹਾਂ ਕਿਹਾ ਕਿ ‘ਮੋਦੀ ਸਰਕਾਰ ਗਰੀਬ ਲੋਕਾਂ ਦੇ ਅਧਿਕਾਰ ਖੋਹਕੇ ਅਮੀਰਾਂ ਤੇ ਕਾਰਪੋਰੇਟਸ ਨੂੰ ਦੇ ਰਹੀ ਹੈ | ਜਿਨ੍ਹਾਂ ਨੇ ਵੀ ਗਰੀਬਾਂ ਦੇ ਅਧਿਕਾਰਾਂ ਨੂੰ ਚੁਣੌਤੀ ਦਿੱਤੀ ਹੈ, ਉਹ ਕਦੇ ਵੀ ਸਫਲ ਨਹੀਂ ਹੋਏ |’
ਰਾਹੁਲ ਗਾਂਧੀ ਨੇ ਮੱਛੀ ਖਾਧੀ
ਰਾਹੁਲ ਗਾਂਧੀ ਇਕ ਮਛੇਰੇ ਦੇ ਘਰ ਗਏ ਜਿਥੇ ਮਛੇਰਾ ਪਰਿਵਾਰ ਵੱਲੋਂ ਪਰੋਸੀ ਗਈ ਮੱਛੀ ਨੂੰ ਉਨ੍ਹਾਂ ਨੇ ਬਹੁਤ ਹੀ ਮਜ਼ੇ ਨਾਲ ਸਵਾਦ ਲੈ ਲੈ ਕੇ ਖਾਧਾ | ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਸਵਾਦੀ ਮਸਾਲੇਦਾਰ ਤਰੀ ਵਾਲੀ ਮੱਛੀ ਦੁਬਾਰਾ ਖਾਣ ਲਈ ਫਿਰ ਇਥੇ ਆਉਣਗੇ | ਉਨ੍ਹਾਂ ਕਿਹਾ ਕਿ ਮੈਂ ਇਥੇ ਵਾਪਿਸ ਆਉਣ ਲਈ ਜਾ ਰਿਹਾ ਹਾਂ ਕਿਉਂਕਿ ਮੈਨੂੰ ਬਹੁਤ ਹੀ ਸਵਾਦਲਾ ਮੱਛੀ ਲੰਚ ਕਰਵਾਇਆ ਗਿਆ ਹੈ |

Facebook Comment
Project by : XtremeStudioz