Close
Menu

ਕਿਸੇ ਵੀ ਅਦਾਲਤ ਨੇ ਬੋਫੋਰਸ ਮਾਮਲੇ ਨੂੰ ਘੁਟਾਲਾ ਨਹੀਂ ਕਿਹਾ- ਰਾਸ਼ਟਰਪਤੀ ਪ੍ਰਣਬ ਮੁਖਰਜੀ

-- 26 May,2015

ਨਵੀਂ ਦਿੱਲੀ, 26 ਮਈ – ਬੋਫੋਰਸ ਮਾਮਲੇ ‘ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਹਿਣਾ ਹੈ ਕਿ ਇਹ ਘੁਟਾਲਾ ਮੀਡੀਆ ਟਰਾਇਲ ਸੀ। ਆਪਣੇ ਸਵੀਡਨ ਦੌਰੇ ਤੋਂ ਪਹਿਲਾ ਮੁਖਰਜੀ ਨੇ ਇਕ ਸਵੀਡਿਸ਼ ਅਖ਼ਬਾਰ ਨੂੰ ਦਿੱਤੇ ਇੰਟਰਵਿਊ ‘ਚ ਇਹ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਸ ਮਾਮਲੇ ‘ਚ ਹੁਣ ਤੱਕ ਇਹ ਤੈਅ ਹੋਣਾ ਹੈ ਕਿ ਇਹ ਘੁਟਾਲਾ ਸੀ। ਕਿਸੇ ਵੀ ਭਾਰਤੀ ਅਦਾਲਤ ਨੇ ਅਜਿਹਾ ਨਹੀਂ ਕਿਹਾ। ਉਨ੍ਹਾਂ ਨੇ ਕਿਹਾ ਕਿ ਬੋਫੋਰਸ ਮਾਮਲੇ ਤੋਂ ਬਾਅਦ ‘ਚ ਰੱਖਿਆ ਮੰਤਰੀ ਬਣੇ ਸਨ ਤੇ ਸਾਰੇ ਜਨਰਲਾਂ ਨੇ ਕਿਹਾ ਸੀ ਕਿ ਭਾਰਤੀ ਸੈਨਾ ਕੋਲ ਮੌਜੂਦ ਇਹ ਸਭ ਵਧੀਆ ਤੋਪ ਹੈ। ਅੱਜ ਵੀ ਸੈਨਾ ਇਸ ਨੂੰ ਇਸਤੇਮਾਲ ਕਰਦੀ ਹੈ। ਜਿਸ ਘੁਟਾਲੇ ਦੀ ਗੱਲ ਹੋ ਰਹੀ ਹੈ ਉਹ ਮੀਡੀਆ ‘ਚ ਸੀ। ਇਸ ‘ਚ ਮੀਡੀਆ ਟਰਾਇਲ ਹੋਇਆ। ਗੌਰਤਲਬ ਹੈ ਕਿ 1986 ‘ਚ ਭਾਰਤ ਤੇ ਸਵੀਡਿਸ਼ ਹਥਿਆਰ ਕੰਪਨੀ ਬੋਫੋਰਸ ਵਿਚਕਾਰ 285 ਮਿਲੀਅਨ ਡਾਲਰ ਦਾ 155 ਮਿਮੀ ਹੱਵਿਤਜਰ ਤੋਪ ਦਾ ਸੌਦਾ ਹੋਇਆ ਸੀ। ਸਵੀਡਿਸ਼ ਰੇਡੀਉ ਨੇ ਦੋਸ਼ ਲਗਾਇਆ ਸੀ ਕਿ ਬੋਫੋਰਸ ਨੇ ਭਾਰਤ ਦੇ ਵੱਡੇ ਨੇਤਾਵਾਂ ਤੇ ਰੱਖਿਆ ਅਧਿਕਾਰੀਆਂ ਨੂੰ ਸੌਦੇ ਲਈ ਰਿਸ਼ਵਤ ਦਿੱਤੀ ਸੀ। ਇਸ ਸੌਦੇ ਦੇ ਸਮੇਂ ਭਾਰਤ ‘ਚ ਰਾਜੀਵ ਗਾਂਧੀ ਦੀ ਸਰਕਾਰ ਸੀ ਤੇ ਉਸ ਨੂੰ ਤਿੰਨ ਸਾਲ ਬਾਅਦ ਆਮ ਚੋਣਾਂ ‘ਚ ਹਾਰ ਝੇਲਣੀ ਪਈ ਸੀ।

Facebook Comment
Project by : XtremeStudioz