Close
Menu

ਕਿਸੇ ਵੀ ਧਾਰਮਿਕ ਨੇਤਾ ‘ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕੀਤਾ ਜਾਵੇ- ਦਲਾਈ ਲਾਮਾ

-- 04 January,2015

ਨਾਸਿਕ, ਤਿੱਬਤ ਦੇ ਅਧਿਆਤਮਕ ਨੇਤਾ ਦਲਾਈ ਲਾਮਾ ਨੇ ਕਿਹਾ ਕਿ ਖ਼ੋਜੀ ਮਨੋਬਿਰਤੀ ਵਿਕਸਿਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਉਹ ਕਿਸੇ ਵੀ ਧਾਰਮਿਕ ਨੇਤਾ ‘ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰਨ। ਧਰਮ ਨਿਰਪੱਖ ਮੂਲ ਵਿਸ਼ੇ ‘ਤੇ ਆਯੋਜਿਤ ਇਕ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦਲਾਈ ਲਾਮਾ ਨੇ ਕਿਹਾ ਕਿ ਮੰਦ-ਬੁੱਧੀਆਂ ਦੁਆਰਾ ਧਾਰਮਿਕ ਭੇਦ ਪੈਦਾ ਕੀਤੇ ਜਾਂਦੇ ਹਨ। ਉਨ੍ਹਾਂ ਨੇ ਅਸਲ ਨੂੰ ਸਮਝਣ ਲਈ ਇਕ ਵਿਆਪਕ ਛੇ ਮਾਰਗੀ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਭਾਰਤ-ਤਿੱਬਤ ਮੰਗਲ ਮਿੱਤਰਤਾ ਸੰਘ ਨੇ ਇਸ ਸੰਮੇਲਨ ਦਾ ਆਯੋਜਨ ਕੀਤਾ ਸੀ।

Facebook Comment
Project by : XtremeStudioz