Close
Menu

ਕਿਸੇ ਵੀ ਭਾਸ਼ਾ ਦੀ ਪੜ•ਾਈ ਦੇ ਮਾੜੇ ਨਤੀਜਿਆਂ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ: ਚੀਮਾ

-- 27 June,2015

* ਅੰਗਰੇਜ਼ੀ ਅਧਿਆਪਕਾਂ ਨੂੰ ਜ਼ਿਲਾ ਪੱਧਰ ‘ਤੇ ਹੀ ਸਿਖਲਾਈ ਦੇਣ ਸਬੰਧੀ 10 ਦਿਨਾਂ ਅੰਦਰ ਪ੍ਰੋਗਰਾਮ ਉਲੀਕਣ ਦੇ ਆਦੇਸ਼

* ਸਿੱਖਿਆ ਮੰਤਰੀ ਨੇ ਪੰਜਾਬੀ ਵਿਸ਼ੇ ਦੇ ਮਾੜੇ ਨਤੀਜਿਆਂ ਸਬੰਧੀ ਵੀ 3 ਅਗਸਤ ਤੱਕ ਰਿਪੋਰਟ ਮੰਗੀ

ਐਸ.ਏ.ਐਸ.ਨਗਰ (ਮੁਹਾਲੀ), 27 ਜੂਨ: ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਵਚਨਬੱਧ ਹੈ ਅਤੇ ਖਾਸ ਕਰ ਕੇ ਕਿਸੇ ਵੀ ਭਾਸ਼ਾ ਦੇ ਮਾੜੇ ਨਤੀਜਿਆਂ ਨਾਲ ਸਮਝੌਤਾ ਨਹੀਂ ਹੋਵੇਗਾ। ਉਨ•ਾਂ ਇਹ ਗੱਲ ਅੱਜ ਮੁਹਾਲੀ ਸਥਿਤ ਡੀ.ਜੀ.ਐਸ.ਈ. ਦਫਤਰ ਦੇ ਕਮੇਟੀ ਰੂਮ ਵਿਖੇ ਅੰਗਰੇਜ਼ੀ ਵਿਸ਼ੇ ਦੇ ਨਤੀਜਿਆਂ ਵਿੱਚ ਸੁਧਾਰ ਲਿਆਉਣ ਲਈ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਬਣਾਏ ਗਰੁੱਪ ਦੀ ਮੀਟਿੰਗ ਦੌਰਾਨ ਕਹੀ। ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸ੍ਰੀ ਸੀ.ਰਾਊਲ, ਡੀ.ਜੀ.ਐਸ.ਈ. ਸ੍ਰੀ ਪ੍ਰਦੀਪ ਕੁਮਾਰ ਅੱਗਰਵਾਲ, ਡੀ.ਪੀ.ਆਈ. (ਸੈਕੰਡਰੀ ਤੇ ਐਲੀਮੈਂਟਰੀ) ਸ੍ਰੀ ਬਲਬੀਰ ਸਿੰਘ ਢੋਲ, ਐਸ.ਸੀ.ਈ.ਆਰ.ਟੀ. ਦੀ ਡਾਇਰੈਕਟਰ ਸ੍ਰੀਮਤੀ ਪੰਕਜ ਸ਼ਰਮਾ, ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਡਾ.ਗਿੰਨੀ ਦੁੱਗਲ ਸਮੇਤ ਸੂਬੇ ਦੇ ਸਮੂਹ 17 ਜ਼ਿਲਾ ਸਿੱਖਿਆ ਸਿਖਲਾਈ ਸੰਸਥਾਵਾਂ (ਡਾਇਟ) ਅਤੇ 12 ਸਰਕਾਰੀ ਇਨ ਸਰਵਿਸ ਸਿਖਲਾਈ ਸੰਸਥਾਵਾਂ (ਜੀ.ਆਈ.ਐਸ.ਟੀ.) ਦੇ ਮੁਖੀ ਅਤੇ ਇਨ•ਾਂ ਦੇ ਅੰਗਰੇਜ਼ੀ ਲੈਕਚਰਾਰ ਸ਼ਾਮਲ ਹੋਏ।
ਡਾ.ਚੀਮਾ ਨੇ ਕਿਹਾ ਕਿ ਕਿਸੇ ਵੀ ਵਿਸ਼ੇ ਨੂੰ ਅਣਗੌਲਿਆ ਨਹੀਂ ਜਾਵੇਗਾ ਪਰ ਅੰਗਰੇਜ਼ੀ, ਪੰਜਾਬੀ ਭਾਸ਼ਾ ਦੇ ਮਾੜੇ ਨਤੀਜਿਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ•ਾਂ ਅੱਜ ਦੋਵੇਂ ਵਿਸ਼ਿਆਂ ਦੀ ਸਿੱਖਿਆ ਵਿੱਚ ਸੁਧਾਰ ਲਿਆਉਣ ਦੇ ਮਕਸਦ ਤਹਿਤ ਜ਼ਿਲਾ ਪੱਧਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੋਗਰਾਮ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਨੂੰ ਜ਼ਿਲਾ ਪੱਧਰ ‘ਤੇ ਸਿਖਲਾਈ ਦੇਣ ਲਈ ਜ਼ਿਲਾ ਪੱਧਰ ‘ਤੇ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਦੇ ਨਾਲ ਹੀ ਜ਼ਿਲਾ ਪੱਧਰ ‘ਤੇ ਕਮੇਟੀਆਂ ਬਣਾ ਕੇ ਪੰਜਾਬੀ ਵਿਸ਼ੇ ਦੇ ਮਾੜੇ ਨਤੀਜਿਆਂ ਵਾਲੇ ਸਕੂਲਾਂ ਦਾ ਅਧਿਐਨ ਕਰ ਕੇ ਰਿਪੋਰਟ ਬਣਾਈ ਜਾਵੇਗੀ।
ਸਿੱਖਿਆ ਮੰਤਰੀ ਨੇ ਅੰਗਰੇਜ਼ੀ ਅਧਿਆਪਕਾਂ ਨੂੰ ਜ਼ਿਲਾ ਪੱਧਰ ‘ਤੇ ਸਿਖਲਾਈ ਦੇਣ ਸਬੰਧੀ 10 ਦਿਨਾਂ ਅੰਦਰ ਪ੍ਰੋਗਰਾਮ ਉਲੀਕਣ ਦੇ ਨਿਰਦੇਸ਼ ਦਿੱਤੇ ਹਨ। ਉਨ•ਾਂ ਡਾਇਟ ਤੇ ਜੀ.ਆਈ.ਐਸ.ਟੀ. ਦੇ ਮੁਖੀ, ਅੰਗਰੇਜ਼ੀ ਲੈਕਚਰਾਰ ਅਤੇ ਸਬਧੰਤ ਡੀ.ਈ.ਓ. ਆਧਾਰਤ ਜ਼ਿਲ ਪੱਧਰੀ ਕਮੇਟੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਅੰਗਰੇਜ਼ੀ ਅਧਿਆਪਕਾਂ ਦੇ ਸਿਖਲਾਈ ਪ੍ਰੋਗਰਾਮ ਸਬੰਧੀ ਪ੍ਰੋਗਰਾਮ ਉਲੀਕਣ ਦੇ ਨਿਰਦੇਸ਼ ਦੇ ਨਾਲ 6 ਜੁਲਾਈ ਨੂੰ ਇਨ•ਾਂ ਦੀ ਚੰਡੀਗੜ• ਵਿਖੇ ਮੀਟਿੰਗ ਸੱਦੀ ਹੈ। ਉਨ•ਾਂ ਕਿਹਾ ਕਿ 6 ਜੁਲਾਈ ਨੂੰ ਸਾਰੇ ਜ਼ਿਲਿ•ਆਂ ਦੀ ਸ਼ਮੂਲੀਅਤ ਵਾਲੀ ਮੀਟਿੰਗ ਵਿੱਚ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਐਲਾਨਿਆ ਜਾਵੇਗਾ ਜਿਸ ਨੂੰ ਜ਼ਿਲਾ ਪੱਧਰ ‘ਤੇ ਲਾਗੂ ਕੀਤਾ ਜਾਵੇਗਾ।
ਸਿੱਖਿਆ ਮੰਤਰੀ ਨੇ ਅੰਗਰੇਜ਼ੀ ਦੇ ਨਾਲ ਪੰਜਾਬੀ ਭਾਸ਼ਾ ਦੇ ਮਾੜੇ ਨਤੀਜਿਆਂ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਵਿੱਚ ਸੁਧਾਰ ਲਿਆਉਣ ਲਈ ਇਸ ਦੇ ਕਾਰਨ ਪਤਾ ਲਗਾ ਕੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ•ਾਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਦਸਵੀਂ ਦੇ 35 ਹਜ਼ਾਰ ਵਿਦਿਆਰਥੀਆਂ ਦਾ ਫੇਲ• ਹੋਣਾ ਬਹੁਤ ਦੁਖਦਾਇਕ ਹੈ। ਉਨ•ਾਂ ਨਿਰਦੇਸ਼ ਦਿੱਤੇ ਕਿ ਅੰਗਰੇਜ਼ੀ ਵਿਸ਼ੇ ਵਾਂਗ ਪੰਜਾਬੀ ਵਿਸ਼ੇ ਲਈ ਵੀ ਜ਼ਿਲਾ ਪੱਧਰੀ ਕਮੇਟੀ ਬਣਾਈ ਜਾਵੇ ਜਿਸ ਵਿੱਚ ਸਬੰਧਤ ਡੀ.ਈ.ਓ., ਜ਼ਿਲੇ ਨਾਲ ਸਬੰਧਤ ਡਾਇਟ ਤੇ ਜੀ.ਆਈ.ਐਸ.ਟੀ. ਦੇ ਮੁਖੀ ਅਤੇ ਪੰਜਾਬੀ ਲੈਕਚਰਾਰ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਆਪੋ-ਆਪਣੇ ਜ਼ਿਲ•ੇ ਵਿੱਚ ਸਭ ਤੋਂ ਮਾੜੇ ਨਤੀਜਿਆਂ ਵਾਲੇ 10 ਸਕੂਲਾਂ ਦਾ ਦੌਰਾ ਕਰ ਕੇ ਵਿਸਥਾਰਤ ਰਿਪੋਰਟ ਤਿਆਰ ਕਰੇਗੀ ਇਹ ਕਮੇਟੀ ਮਾੜੇ ਨਤੀਜੇ ਦੇ ਕਾਰਨ, ਜ਼ਮੀਨੀ ਹਕੀਕਤਾਂ ਅਤੇ ਇਸ ਵਿੱਚ ਸੁਧਾਰ ਲਿਆਉਣ ਸਬੰਧੀ ਮੁਕੰਮਲ ਰਿਪੋਰਟ 3 ਅਗਸਤ ਤੱਕ ਮੁੱਖ ਦਫਤਰ ਸੌਂਪੇਗੀ। ਇਸ ਉਪਰੰਤ ਸਾਰੇ ਜ਼ਿਲਿ•ਆਂ ਦੀਆਂ ਕਮੇਟੀਆਂ ਦੀ ਮੀਟਿੰਗ 10 ਅਗਸਤ ਨੂੰ ਹੋਵੇਗੀ ਜਿਸ ਵਿੱਚ ਉਹ ਖੁਦ ਜ਼ਿਲਾ ਵਾਰ ਮੁਲਾਂਕਣ ਕਰਨਗੇ।

Facebook Comment
Project by : XtremeStudioz