Close
Menu

ਕੀਨੀਆ : ਭ੍ਰਿਸ਼ਟਾਚਾਰ ਮਾਮਲੇ ‘ਚ ਉੱਪ ਮੁੱਖ ਜੱਜ ਗ੍ਰਿਫਤਾਰ

-- 29 August,2018

ਨੈਰੋਬੀ— ਕੀਨੀਆ ਦੀ ਉਪ ਮੁੱਖ ਜੱਜ ਫਿਲੋਮੇਨਾ ਮਵਿਲੁ ਨੂੰ ਮੰਗਲਵਾਰ ਨੂੰ ਭ੍ਰਿਚਾਟਾਚਾਰ, ਟੈਕਸ ਨਾ ਭਰਨ ਤੇ ਸਥਾਨਕ ਬੈਂਕ ਨਾਲ ਗਲਤ ਲੈਣ-ਦੇਣ ਦੇ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਗਿਆ। ਮੁੱਖ ਜਨਤਕ ਵਕੀਲ ਨੂਰਦੀਨ ਮੁਹੰਮਦ ਹਾਜੀ ਨੇ ਪੱਤਰਕਾਰ ਸੰਮੇਲਨ ‘ਚ ਦੱਸਿਆ ਕਿ ਮਵਿਲੁ ਨੇ ਨਿੱਜੀ ਲਾਭ ਲਈ ਆਪਣੇ ਅਹੁਦੇ ਦੀ ਗਲਤ ਵਰਤੋਂ ਤੇ ਨਿਆਂਪਾਲਿਕਾ ਦੇ ਅਕਸ ਨੂੰ ਖਰਾਬ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਹਾਜੀ ਨੇ ਕਿਹਾ, ‘ਮਹਿਲਾ ਜੱਜ ਮਵਿਲੁ ਨੇ ਧਨ ਦੇ ਰੂਪ ‘ਚ ਤੋਹਫੇ ਸਵੀਕਾਰ ਕਰਕੇ ਆਪਣੇ ਅਹੁਦੇ ਦੀ ਸ਼ਾਨ ਨੂੰ ਝੁਕਾ ਦਿੱਤਾ ਹੈ।’ ਅਪਰਾਧਿਕ ਜਾਂਚ ਦੇ ਨਿਰਦੇਸ਼ਕ ਜਾਰਜ ਕਿਨੋਟੀ ਨੇ ਆਪਣੇ ਸੰਦੇਸ਼ ‘ਚ ਕਿਹਾ, ‘ਮੈਂ ਉਪ ਮੁੱਖ ਜੱਜ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਾ ਹਾਂ।’ ਮਵਿਲੁ ਨੂੰ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕਰਕੇ ਦੋਸ਼ ਤੈਅ ਕੀਤੇ ਗਏ ਤੇ 49,637 ਡਾਲਰ ਦੇ ਨਿੱਜੀ ਇਕਵਟੀ ‘ਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਮਾਮਲੇ ‘ਤੇ ਬੁੱਧਵਾਰ ਨੂੰ ਮੁੜ ਸੁਣਵਾਈ ਹੋਵੇਗੀ।

Facebook Comment
Project by : XtremeStudioz