Close
Menu

ਕੁਕ ਦੇ ਅਰਧ ਸੈਂਕੜੇ ਦੇ ਬਾਵਜੂਦ ਇੰਗਲੈਂਡ ਮੁਸ਼ਕਿਲ ‘ਚ

-- 15 December,2013

ਪਰਥ – ਇੰਗਲਿਸ਼ ਕ੍ਰਿਕਟ ਟੀਮ ਨੇ ਕਪਤਾਨ ਐਲਿਸਟੀਅਰ ਕੁਕ (72) ਦੀ ਸੰਘਰਸ਼ਪੂਰਨ ਪਾਰੀ ਦੀ ਬਦੌਲਤ ਵਾਕਾ ਮੈਦਾਨ ‘ਤੇ ਆਸਟ੍ਰੇਲੀਆ ਨਾਲ ਜਾਰੀ ਤੀਸਰੇ ਟੈਸਟ ਮੈਚ ਦੇ ਦੂਜੇ ਦਿਨ ਸ਼ਨੀਵਾਰ ਦੀ ਖੇਡ ਖਤਮ ਹੋਣ ਤੱਕ ਆਪਣੀ ਪਹਿਲੀ ਪਾਰੀ ‘ਚ 180 ਦੌੜਾਂ ‘ਤੇ 4 ਅਹਿਮ ਵਿਕਟਾਂ ਗੁਆ ਦਿੱਤੀਆਂ ਹਨ। ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ‘ਚ 385 ਦੌੜਾਂ ਬਣਾਈਆਂ ਸਨ। ਇੰਗਲਿਸ਼ ਟੀਮ ਅਜੇ ਵੀ ਆਸਟ੍ਰੇਲੀਆ ਤੋਂ 205 ਦੌੜਾਂ ਪਿੱਛੇ ਚੱਲ ਰਹੀ ਹੈ। ਦਿਨ ਦੀ ਸਮਾਪਤੀ ਤੱਕ ਇਆਨ ਬੈੱਲ (9) ਅਤੇ ਬੇਨ ਸਟੋਕਸ 14 ਦੌੜਾਂ ‘ਤੇ ਅਜੇਤੂ ਵਾਪਸ ਪਰਤੇ। ਇੰਗਲੈਂਡ ਨੇ ਕੁਕ ਤੋਂ ਇਲਾਵਾ ਮਾਈਕਲ ਕਾਰਬੇਰੀ (43), ਰੂਟ 3 ਅਤੇ ਕੇਵਿਨ ਪੀਟਰਸਨ 19 ਦੀਆਂ ਵਿਕਟਾਂ ਗੁਆਈਆਂ। ਕਾਰਬੇਰੀ ਅਤੇ ਕੁਕ ਨੇ ਪਹਿਲੀ ਵਿਕਟ ਲਈ 85 ਦੌੜਾਂ ਜੋੜੀਆਂ। ਪਹਿਲੀ ਵਿਕਟ ਕਾਰਬੇਰੀ ਦੇ ਰੂਪ ‘ਚ ਡਿਗੀ, ਜਦਕਿ ਰੂਟ 90 ਦੇ ਕੁਲ ਸਕੋਰ ‘ਤੇ ਆਊਟ ਹੋਇਆ। ਕਪਤਾਨ ਕੁਕ 153 ਗੇਂਦਾਂ ‘ਤੇ 10 ਚੌਕੇ ਲਗਾਉਣ ਤੋਂ ਬਾਅਦ 136 ਦੇ ਕੁਲ ਸਕੋਰ ‘ਤੇ ਪੈਵੇਲੀਅਨ ਪਰਤਿਆ। ਪੀਟਰਸਨ ਦੀ ਵਿਕਟ 146 ਦੌੜਾਂ ‘ਤੇ ਡਿਗੀ। ਆਸਟ੍ਰੇਲੀਆ ਵਲੋਂ ਰਿਆਨ ਹੈਰਿਸ, ਸ਼ੇਨ ਵਾਟਸਨ, ਪੀਟਰ ਸਿਡਲ ਤੇ ਨਾਥਨ ਲਿਓਨ ਨੇ 1-1 ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਆਸਟ੍ਰੇਲੀਆਈ ਪਾਰੀ 385 ਦੌੜਾਂ ‘ਤੇ ਸਿਮਟੀ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਸਟੀਵਨ ਸਮਿਥ 103 ਅਤੇ ਜਾਨਸਨ 39 ਦੌੜਾਂ ‘ਤੇ ਅਜੇਤੂ ਪਰਤੇ ਸਨ। ਜਾਨਸਨ ਆਪਣੇ ਇਕ ਦਿਨ ਪਹਿਲਾਂ ਦੇ ਸਕੋਰ ‘ਚ 1 ਦੌੜ ਦਾ ਵੀ ਇਜ਼ਾਫਾ ਨਹੀਂ ਕਰ ਸਕਿਆ, ਜਦਕਿ ਸਮਿਥ 111 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਇਆ। ਸਿਡਲ ਨੇ 21 ਦੌੜਾਂ ਦਾ ਯੋਗਦਾਨ ਦਿੱਤਾ, ਜਦਕਿ ਹੈਰਿਸ ਨੇ 12 ਦੌੜਾਂ ਬਣਾਈਆਂ। ਲਿਓਨ 17 ਦੌੜਾਂ ‘ਤੇ ਅਜੇਤੂ ਪਰਤਿਆਂ। ਇੰਗਲੈਂਡ ਵਲੋਂ ਸਟੂਅਰਟ ਬ੍ਰਾਡ ਨੇ 3 ਅਤੇ ਗ੍ਰੀਨ ਸਵਾਨ ਅਤੇ ਜੇਮਸ ਐਂਡਰਸਨ ਨੇ 2-2 ਵਿਕਟਾਂ ਲਈਆਂ।

Facebook Comment
Project by : XtremeStudioz