Close
Menu

ਕੁਝ ਪਾਰਟੀਆਂ ਨਿਜੀ ਸਵਾਰਥ ਦੇ ਲਈ ਦੇਸ਼ ਨੂੰ ਕਮਜ਼ੋਰ ਕਰਨ ‘ਚ ਜੁੱਟੀਆਂ : ਸ਼ੀਲਾ

-- 23 September,2013

download (1)

ਨਵੀਂ ਦਿੱਲੀ-23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮੁੱਖਮੰਤਰੀ ਸ਼ੀਲਾ ਦੀਕਸ਼ਿਤ ਨੇ ਕੁਝ ਪਾਰਟੀਆਂ ‘ਤੇ ਸਿਰਫ ਆਪਣੇ ਸਵਾਰਥ ਦੇ ਲਈ ਦੇਸ਼ ਨੂੰ ਕਮਜ਼ੋਰ ਕਰਨ ‘ਚ ਜੁੱਟੇ ਰਹਿਣ ਦਾ ਦੋਸ਼ ਲਗਾਉਂਦੇ ਹੋਏ ਸ਼ੋਸ਼ਿਤ ਵਰਗ ਦੇ ਲੋਕਾਂ ਨੂੰ ਆਪਣਾ ਅਧਿਕਾਰ ਪਛਾਨਣ ਦਾ ਸੱਦਾ ਦਿੱਤਾ ਤਾਂ ਜੋ ਉਹ ਸਰਕਾਰੀ ਯੋਜਨਾਵਾਂ ਦਾ ਲਾਹਾ ਲੈ ਸਕਣ। ਤਾਲਕਟੋਰਾ ਸਟੇਡੀਅਮ ‘ਚ ਸੋਮਵਾਰ ਨੂੰ ਆਯੋਜਿਤ ਦਲਿਤ, ਮੁਸਲਿਮ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ਼੍ਰੀਮਤੀ ਸ਼ੀਲਾ ਦੀਕਸ਼ਿਤ ਨੇ ਕਿਹਾ ਕਿ ਸਾਡੇ ਲੋਕਾਂ ਦਾ ਉਦੇਸ਼ ਇਨ੍ਹਾਂ ਸਭ ਨੂੰ ਏਕਤਾ ਅਤੇ ਸਨਮਾਨ ਦਾ ਸੰਦੇਸ਼ ਦੇਣਾ ਹੈ ਤਾਂ ਜੋ ਦੇਸ਼ ਮਜ਼ਬੂਤ ਬਣ ਸਕੇ। ਦੇਸ਼ ਦਾ ਮਜ਼ਬੂਤੀ ਨਾਲ ਵਿਕਾਸ ਹੋਵੇਗਾ ਅਤੇ ਵਿਕਾਸ ਨਾਲ ਖ਼ੁਸ਼ਹਾਲੀ ਆਵੇਗੀ। ਉਨ੍ਹਾਂ ਨੇ ਕਮਜ਼ੋਰ ਵਰਗ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਅਧਿਕਾਰ ਪਛਾਣਨ। ਉਹ ਆਪਣੇ ਅਧਿਕਾਰਾਂ ਦੀ ਜਾਣਕਾਰੀ ਲੈਣ ਤਾਂ ਜੋ ਸਰਕਾਰ ਦੀਆਂ ਵੱਖ-ਵੱਖ ਯੋਜਵਾਨਾਂ ਦਾ ਲਾਹਾ ਲੈ ਸਕਣ। ਸ਼੍ਰੀਮਤੀ ਸ਼ੀਲਾ ਦੀਕਸ਼ਿਤ ਨੇ ਦੇਸ਼ ਨੂੰ ਇਕ ਅਜਿਹਾ ਗੁਲਦਸਤਾ ਦੱਸਿਆ ਜਿਸ ‘ਚ ਵੱਖ-ਵੱਖ ਤਰ੍ਹਾਂ ਦੇ ਫੁੱਲ ਹਨ। ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਸੂਬੇ ਦੇ ਲੋਕ ਰਹਿੰਦੇ ਹਨ ਅਤੇ ਏਕਤਾ ਬਣੀ ਹੋਈ ਹੈ। ਪਰ ਕੁਝ ਪਾਰਟੀਆਂ ਆਪਣੇ ਸਵਾਰਥ ਦੇ ਲਈ ਦੇਸ਼ ਨੂੰ ਵੰਡਣ ਅਤੇ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਜੇਕਰ ਅਜਿਹਾ ਹੋਇਆ ਤਾਂ ਦੇਸ਼ ਦਾ ਵਿਕਾਸ ਰੁਕ ਜਾਵੇਗਾ।

Facebook Comment
Project by : XtremeStudioz