Close
Menu

ਕੁਝ ਲੋਕਾਂ ਲਈ ਸੱਤਾ ਆਕਸੀਜਨ ਦੇ ਤੁੱਲ: ਮੋਦੀ

-- 25 December,2018

ਨਵੀਂ ਦਿੱਲੀ, 25 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸੇ ਵਿਸ਼ੇਸ਼ ਆਗੂ ਜਾਂ ਪਾਰਟੀ ਦਾ ਨਾਂ ਲਏ ਬਗੈਰ ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੱਤਾ ਕੁਝ ਲੋਕਾਂ ਲਈ ਆਕਸੀਜਨ ਦੀ ਨਿਆਈਂ ਹੈ ਤੇ ਜੇਕਰ ਉਹ ਦੋ ਜਾਂ ਪੰਜ ਸਾਲਾਂ ਲਈ ਇਸ ਤੋਂ ਬਾਹਰ ਹੋ ਜਾਣ ਤਾਂ ਉਹ ਬੇਚੈਨ ਹੋ ਜਾਂਦੇ ਹਨ।
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ 94 ਵੇਂ ਜਨਮਦਿਨ ਮੌਕੇ ਉਨ੍ਹਾਂ ਦੀ ਯਾਦ ਵਿਚ ਸੌ ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਵਾਜਪਾਈ ਨੇ ਆਪਣਾ ਜ਼ਿਆਦਾਤਰ ਸਮਾਂ ਵਿਰੋਧੀ ਧਿਰ ਵਿਚ ਹੁੰਦਿਆਂ ਬਿਤਾਇਆ ਪਰ ਹਮੇਸ਼ਾਂ ਮੁਲਕ ਅਤੇ ਇਸਦੇ ਲੋਕਾਂ ਦਾ ਭਲਾ ਸੋਚਿਆ।

Facebook Comment
Project by : XtremeStudioz