Close
Menu

ਕੁਦਰਤੀ ਕਹਿਰ : ਦੂਜੇ ਮਹਾਂ ਚੱਕਰਵਾਤ ”ਫੈਲਿਨ” ਕਾਰਨ 8 ਲੱਖ ਲੋਕ ਹੋਏ ਪ੍ਰਭਾਵਿਤ

-- 14 October,2013

Cyclone-phailin_PTIਨਵੀਂ ਦਿੱਲੀ,14 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- 1999 ਦੇ ਖ਼ਤਰਨਾਕ ਮਹਾ ਚੱਕਰਵਾਤ ਦੇ ਬਾਅਦ ਹੁਣ ਤਕ ਦਾ ਦੂਜਾ ਸਭ ਤੋਂ ਖ਼ਤਰਨਾਕ ਚੱਕਰਵਾਤੀ ਤੁਫਾਨ ‘ ਫੈਲਿਨ ‘ ਸ਼ਨੀਵਾਰ ਰਾਤ ਉੜੀਸਾ ਦੇ ਕਿਨਾਰੇ ‘ਤੇ ਆ ਪਹੁੰਚਿਆ। ‘ ਫੈਲਿਨ ‘ ਕਾਰਨ ਸਮੁੰਦਰ ਦੀਆਂ ਲਹਿਰਾਂ 10 ਫੁੱਟ ਤੋਂ ਵੀ ਉੱਚੀ ਉਛਾਲਾਂ ਮਾਰ ਰਹੀਆਂ ਸਨ। ਤੂਫਾਨ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਇਥੇ ਪਹੁੰਚਿਆ । ਜਿਸਦੇ ਕਾਰਨ ਸੂਬੇ ਅਤੇ ਨੇੜਲੇ ਉੱਤਰੀ ਤੱਟੀ ਆਂਧਰਾ ਪ੍ਰਦੇਸ਼ ‘ਚ ਤੇਜ਼ ਮੀਂਹ ਪਿਆ ਅਤੇ 200 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਉੜੀਸਾ ਦੇ ਤੱਟੀ ਜ਼ਿਲਿਆਂ ਖਾਸ ਤੌਰ ‘ਤੇ ਗੰਜਾਮ, ਜਿੱਥੋਂ ਦਾ ਗੋਪਾਲਪੁਰ-ਆਨ-ਸੀ ਤੁਫਾਨ ਦਾ ਕੇਂਦਰ ਬਿੰਦੂ ਸੀ ‘ਚ ਚਾਰੇ ਪਾਸੇ ਹਨ੍ਹੇਰਾ ਸੀ, ਤੁਫਾਨ ਦੇ ਕਾਰਨ ਦਰਖ਼ਤ ਅਤੇ ਬਿਜਲੀ ਦੇ ਖੰਬੇ ਉੱਖੜ ਗਏ। ਭਾਰੀ ਮੀਂਹ ਦੇ ਕਾਰਨ ਲੋਕ ਘਰਾਂ ਦੇ ਅੰਦਰ ਹੀ ਰਹੇ ਅਤੇ ਸੜਕਾਂ ‘ਤੇ ਗੱਡੀਆਂ ਰੁਕ ਗਈਆਂ। ਰਾਜਧਾਨੀ ਭੁਵਨੇਸ਼ਵਰ ਤੋਂ ਇਲਾਵਾ ਸੂਬੇ ਦੇ ਤੱਟੀ ਜ਼ਿਲਿਆ ਗਜਪਤੀ, ਖੁਰਦ, ਪੁਰੀ, ਜਗਤਸਿੰਘਪੁਰ, ਨਵਾਂਗੜ੍ਹ, ਕਟਕ, ਭਦਰਕ ਅਤੇ ਕੇਂਦਰਪਾੜਾ ‘ਚ ਬਹੁਤ ਮੀਂਹ ਪਿਆ। ਭਾਂਵੇ ਕਿ ਚੱਕਰਵਾਤ ਤੋਂ ਹੋਏ ਨੁਕਸਾਨ ਦੇ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਪਰ ਤੁਫਾਨ ਤੋਂ ਪਹਿਲਾਂ ਉੜੀਸਾ ‘ਚ ਭਾਰੀ ਮੀਂਹ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਮੋਸਮ ਵਿਭਾਗ ਦੇ ਅਨੁਸਾਰ ਚੱਕਰਵਾਤ ਗੋਪਾਲਪੁਰ ਕਸਬੇ ਦੇ ਬਹੁਤ ਕੋਲ ਰਾਤ ਨੂੰ 9 ਵਜੇ ਦੇ ਕਰੀਬ ਪਹੁੰਚਿਆ ਅਤੇ ਉੜੀਸਾ ਤੱਟ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਨੇ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ ਵਿਚ ਤਬਾਹੀ ਦੇ ਨਿਸ਼ਾਨ ਛੱਡੇ ਹਨ। ਜਿਸ ਕਾਰਣ ਉੱਥੇ ਸੰਚਾਰ ਲਾਈਨਾਂ ‘ਚ ਰੁਕਾਵਟ ਆਈ ਹੈ। ਓਡੀਸ਼ਾ ਦੇ ਮਾਲੀਆ ਅਤੇ ਆਫਤ ਮੰਤਰੀ ਐਸ. ਐਨ. ਪਾਤਰੋ ਨੇ ਭੁਵਨੇਸ਼ਵਰ ਵਿਚ ਕਿਹਾ ਕਿ ਓਡੀਸ਼ਾ ਵਿਚ 7 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ ਪਰ ਇਹ ਮੌਤਾਂ ਚੱਕਰਵਾਤੀ ਤੂਫਾਨ ਆਉਣ ਤੋਂ ਪਹਿਲਾਂ ਹੋਈਆਂ ਜਦੋਂ ਦਰੱਖਤ ਸਥਾਨਕ ਲੋਕਾਂ ਦੇ ‘ਤੇ ਡਿੱਗ ਗਏ। ਚੱਕਰਵਾਤੀ ਤੂਫਾਨ ਦੇ ਮੱਦੇਨਜ਼ਰ 8 ਲੱਖ ਲੋਕਾਂ ਨੂੰ ਉੱਥੋਂ ਪਹਿਲਾਂ ਹੀ ਕੱਢ ਲਿਆ ਗਿਆ ਸੀ। ਇਸ ਭਿਆਨਕ ਚੱਕਰਵਾਤੀ ਤੂਫਾਨ ਕਾਰਣ ਵੱਡੇ ਪੱਧਰ ‘ਤੇ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਦਿੱਤਾ ਗਿਆ ਸੀ। ਇਸ ਤੂਫਾਨ ਤੋਂ ਰਾਜ ਅਤੇ ਗੁਆਂਢੀ ਆਂਧਰਾ ਪ੍ਰਦੇਸ਼ ਦੇ ਉੱਤਰੀ ਤੱਟੀ ਖੇਤਰ ਵਿਚ ਭਾਰੀ ਬਾਰਸ਼ ਹੋ ਰਹੀ ਹੈ ਅਤੇ 200 ਕਿਲੋਮੀਟਰ ਤੋਂ ਵਧ ਗਤੀ ਨਾਲ ਹਵਾਵਾਂ ਚਲ ਰਹੀਆਂ ਹਨ।
ਪਾਤਰੋ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਨੇ ਓਡੀਸ਼ਾ ਵਿਚ ਤਬਾਹੀ ਦੇ ਨਿਸ਼ਾਨ ਛੱਡੇ ਹਨ ਅਤੇ ਇਸ ਨਾਲ ਰਾਜ ਵਿਚ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਤੂਫਾਨ ਨਾਲ ਗੋਪਾਲਪੁਰ ਤੋਂ ਕਰੀਬ 20 ਕਿਲੋਮੀਟਰ ਦੂਰ ਪਰਮਪੁਰ ਨਗਰ ਪਹੁੰਚਿਆ ਤਾਂ ਉੱਥੇ ਕਈ ਇਮਾਰਤਾਂ ਹਿੱਲ ਗਈਆਂ। ਮੌਸਮ ਵਿਭਾਗ ਨੇ ਕਿਹਾ ਹੈ ਕਿ ਤੂਫਾਨ ਫਿਲਹਾਲ ਫੁਲਵਨੀ ਦੇ ਕੋਲ ਸਥਿਤ ਹੈ ਅਤੇ ਇਹ 20 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਭੁਵਨੇਸ਼ਵਰ ਦੇ ਨਿਰਦੇਸ਼ਕ ਸਰਤ ਸਾਹੂ ਨੇ ਕਿਹਾ, ”ਤੂਫਾਨ ਅਜੇ ਕੁਝ ਹੋਰ ਸਮੇਂ ਤੱਕ ਉੱਤਰ ਵੱਲ ਵਧੇਗਾ ਅਤੇ ਐਤਵਾਰ ਦੀ ਦੁਪਹਿਰ ਤੱਕ ਕਮਜ਼ੋਰ ਹੋ ਜਾਵੇਗਾ।
ਆਂਧਰਾ ਪ੍ਰਦੇਸ਼ ਦੇ ਸ਼ੀਕਾਕੁਲਮ ਵਿਚ ਰਾਹਤ ਅਤੇ ਬਚਾਅ ਮੁਹਿੰਮ ਪੂਰੇ ਜ਼ੋਰਾ-ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ ਕਿਉਂਕਿ ਜ਼ਿਆਦਾਤਰ ਤੱਟੀ ਖੇਤਰਾਂ ਵਿਚ ਤੇਜ਼ ਹਵਾਵਾਂ ਨਾਲ ਭਾਰੀ ਬਾਰਸ਼ ਜਾਰੀ ਹੈ। ਐਨ. ਡੀ. ਆਰ. ਐਫ. ਨੂੰ ਸਾਰੇ ਮੋਰਚਿਆਂ ‘ਤੇ ਨੁਕਸਾਨ ਨੂੰ ਘੱਟ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਵੇਰੇ 6 ਵਜੇ ਤੋਂ ਰਾਹਤ ਮੁਹਿੰਮ ਸ਼ੁਰੂ ਕੀਤਾ ਕਿਉਂਕਿ ਮੌਸਮ ਵਿਚ ਸੁਧਾਰ ਹੋਇਆ ਹੈ। ਦੋ ਸਥਾਨਾਂ ‘ਤੇ 110 ਲੋਕ ਫਸੇ ਹੋਏ ਹਨ। ਟੀਮਾਂ ਉਨ੍ਹਾਂ ਨੂੰ ਬਚਾਉਣ ਲਈ ਰਵਾਨਾ ਹੋ ਗਈਆਂ ਹਨ।” ਉਨ੍ਹਾਂ ਨੇ ਕਿਹਾ ਕਿ ਚੱਕਰਵਾਤ ਦੇ ਕਾਰਨ ਅਗਲੇ 12 ਤੋਂ 24 ਘੰਟੇ ‘ਚ ਪੂਰਬੀ ਭਾਰਤ ਦੇ ਇਕ ਵੱਡੇ ਭਾਗ ‘ਚ ਮੀਂਹ ਪੈ ਸਕਦਾ ਹੈ।

ਕਈ ਟ੍ਰੇਨਾਂ ਕੀਤੀਆਂ ਰੱਦ, ਕਈਆਂ ਦੇ ਰੂਟ ਬਦਲੇ
ਫੈਲਿਨ ਦੇ ਚੱਲਦੇ ਪੂਰਬੀ ਤੱਟ ਤੋਂ ਲੰਘਣ ਵਾਲੀਆਂ ਕਈ ਟ੍ਰੇਨਾਂ ਥੋੜ੍ਹੇ ਸਮੇਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਫਿਰ ਉਨ੍ਹਾਂ ਦੇ ਰੂਟ ਬਦਲ ਦਿੱਤੇ ਗਏ ਹਨ। ਐਸ. ਸੀ. ਆਰ. ਨੇ ਇਕ ਵਿਗਿਆਪਨ ‘ਚ ਕਿਹਾ ਕਿ ਟ੍ਰੇਨ ਨੰਬਰ 11020 ਭੁਵਨੇਸ਼ਵਰ ਮੁੰਬਈ ਸੀ. ਏ. ਟੀ., ਜਿਸ ਨੂੰ ਸ਼ਨੀਵਾਰ ਨੂੰ ਭੁਵਨੇਸ਼ਵਰ ਅਤੇ ਵਿਸ਼ਾਖਾਪਟਨਮ ਵਿਚਾਲੇ ਥੋੜ੍ਹੇ ਸਮੇਂ ਲਈ ਰੱਦ ਕਰ ਦਿੱਤੀ ਗਈ ਹੈ। ਟ੍ਰੇਨ ਨੰਬਰ22884 ਯਸ਼ਵੰਤਪੁਰ-ਪੁਰੀ ਐਕਸਪ੍ਰੈੱਸ ਵਿਸ਼ਾਖਾਪਟਨਮ ਅਤੇ ਪੁਰੀ ਵਿਚਾਲੇ ਕੁਝ ਸਮੇਂ ਲਈ ਰੱਦ ਕਰ ਦਿੱਤੀ ਗਈ ਹੈ। ਇਹ ਟ੍ਰੇਨ ਸ਼ਨੀਵਾਰ ਨੂੰ ਯਸ਼ਵੰਤਪੁਰ ਤੋਂ ਚੱਲੀ ਸੀ। ਟ੍ਰੇਨ ਨੰਬਰ 11019 ਮੁੰਬਈ ਸੀ. ਐਸ. ਟੀ.-ਭੁਵਨੇਸ਼ਵਰ ਕੋਕਾਰਕ ਐਕਸਪ੍ਰੈੱਸ ਵਿਸ਼ਾਖਾਪਟਨਮ ਅਤੇ ਭੁਵਨੇਸ਼ਵਰ ਵਿਚਾਲੇ ਥੋੜ੍ਹੇ ਸਮੇਂ ਲਈ ਰੱਦ ਕਰ ਦਿੱਤੀ ਗਈ ਹੈ। ਇਹ ਸ਼ਨੀਵਾਰ ਨੂੰ ਮੁੰਬਈ ਸੀ. ਐਸ. ਟੀ. ਤੋਂ ਚੱਲੀ ਸੀ। ਟ੍ਰੇਨ ਨੰਬਰ 18464 ਬੰਗਲੌਰ ਪ੍ਰਸ਼ਾਂਤੀ ਐਕਸਪ੍ਰੈੱਸ ਵੀ ਵਿਸ਼ਾਖਾਪਟਨਮ ਅਤੇ ਭੁਵਨੇਸ਼ਵਰ ਵਿਚਾਲੇ ਥੋੜ੍ਹੇ ਸਮੇਂ ਲਈ ਰੱਦ ਕਰ ਦਿੱਤੀ ਗਈ ਹੈ। ਇਹ ਸ਼ਨੀਵਾਰ ਨੂੰ ਬੰਗਲੌਰ ਤੋਂ ਰਵਾਨਾ ਹੋਈ ਸੀ। ਇਸ ਤਰ੍ਹਾਂ ਕਈ ਹੋਰ ਟ੍ਰੇਨਾਂ ‘ਚ ਫੇਰਬਦਲ ਜਾਂ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਓਡਿਸ਼ਾ ਅਤੇ ਆਂਧਰ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ ‘ਚ ਭਾਰੀ ਤਬਾਹੀ ਕਰਨ ਵਾਲੇ ਚੱਕਰਵਤੀ ਤੂਫਾਨ ‘ਫੈਲਿਨ’ ਤੋਂ ਬਾਅਦ ਹੁਣ ਹਿੰਦ ਮਹਾਸਾਗਰ ‘ਚ ਉਠਣ ਵਾਲਾ ਤੂਫਾਨ ‘ਹੇਲੇਨ’ ਹੋਵੇਗਾ। ਹਾਲਾਂਕਿ ਇਸ ਤੂਫਾਨ ਦਾ ਅਜੇ ਕੋਈ ਨਾਮੋਨਿਸ਼ਾਨ ਨਹੀਂ ਹੈ ਪਰ ਇਸ ਖੇਤਰ ‘ਚ ਜੋ ਵੀ ਅਗਲਾ ਤੂਫਾਨ ਆਏਗਾ ਉਸ ਦਾ ਨਾਂ ਪਹਿਲਾਂ ਤੋਂ ਹੀ ‘ਹੇਲੇਨ’ ਰੱਖ ਦਿੱਤਾ ਗਿਆ ਹੈ।

Facebook Comment
Project by : XtremeStudioz