Close
Menu

ਕੁਰਦੋ ਨੂੰ ਦੇਣਗੇ ਹਰ ਤਰ੍ਹਾਂ ਦੀ ਸੁਰੱਖਿਆ : ਮਸੂਦ ਬਾਰਜਾਨੀ

-- 11 August,2013

mesud_barzani

ਬਗਦਾਦ—11 ਅਗਸਤ (ਦੇਸ ਪ੍ਰਦੇਸ ਟਾਈਮਜ਼)-ਉੱਤਰੀ ਇਰਾਕ ਦੇ ਸੁਤੰੰਤਰ ਖੇਤਰ ਕੁਰਦੀਸਤਾਨ ਦੇ ਰਾਸ਼ਟਰਪਤੀ ਮਸੂਦ ਬਾਰਜਾਨੀ ਨੇ ਕਿਹਾ ਕਿ ਅਸੀਂ ਸੀਰੀਆ ‘ਚ ਰਹਿ ਰਹੇ ਕੁਰਦ ਲੋਕਾਂ ਨੂੰ ਹਰ ਸੰਭਵ ਸੁਰੱਖਿਆ ਮੁਹੱਈਆ ਕਰਵਾਂਗੇ। ਬਾਰਜਾਨੀ ਨੇ ਕੁਰਦਿਸ਼ ਪ੍ਰੀਤੀਨਿਧੀਆਂ ਨੂੰ ਗੁਆਂਢੀ ਦੇਸ਼ ਸੀਰੀਆ ਜਾਣ ਦੇ ਹੁਕਮ ਦਿੰਦੇ ਹੋਏ ਕਿਹਾ ਕਿ ਉਹ ਪਤਾ ਕਰਨ ਕਿ ਸੀਰੀਆ ‘ਚ  ਅੱਤਵਾਦੀ ਸੰਗਠਨ ਅਲਕਾਇਦਾ ਦੇ ਮੈਂਬਰ ਕੁਰਦ ਲੋਕਾਂ ‘ਤੇਂ ਜ਼ਲਮ ਕਿਉਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੀਰੀਆ ‘ਚ ਦੋ  ਸਾਲਾਂ ਤੋਂ ਜਾਰੀ ਸੰਘਰਸ਼ ਕਾਰਨ ਉਨ੍ਹਾਂ ਦੇ ਗੁਆਂਢੀ ਦੇਸ਼ਾਂ ਦੀ ਸਰਹੱਦ ‘ਤੇ ਇਸ ਦਾ ਪ੍ਰਭਾਵ ਪੈਂਦਾ ਹੈ ਅਤੇ ਇਸ ਨਾਲ ਭਾਈਚਾਰੇ ਦੇਵਿਰੋਧੀਆਂ ਨੂੰ ਬੜ੍ਹਾਵਾ ਮਿਲਦਾ ਹੈ। ਅਧਿਕਾਰਕ ਸੂਤਰਾਂ ਅਨੁਸਾਰ ਬਾਰਜਾਨੀ ਨੇ ਆਪ ਲਿਖਤੀ ਇਕ ਚਿੱਠੀ ‘ਚ ਕਿਹਾ ਕਿ ਜੇਕਰ ਸੀਰੀਆ ‘ਚ ਰਹਿ ਰਹੇ ਕੁਰਦੋ ‘ਤੇ ਹੋ ਰਹੇ ਜ਼ੁਲਮਾਂ ਅਤੇ ਉਨ੍ਹਾਂ ਦੀ ਹੱਤਿਆਂ ਦੀ ਜਾਣਕਾਰੀ ਸਹੀ ਸਾਬਤ ਹੁੰਦੀ ਹੈ ਤਾਂ ਕੁਰਦੀਸਤਾਨ ਕੁਰਦ ਭਾਈਚਾਰੇ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਕਰਵਾਏਗਾ। ਜ਼ਿਕਰਯੋਗ ਹੈ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਰਕਾਰ ‘ਚ ਕੁਰਦ ਭਾਈਚਾਰੇ ਦੇ ਆਦਮੀਆਂ, ਬੱਚਿਆਂ ਅਤੇ ਔਰਤਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ। ਪਿਛਲੇ ਕੁਝ ਸਮੇਂ ‘ਚ ਕੁਰਦੋ ਦੀ ਹੱਤਿਆ ‘ਚ ਵਾਧਾ ਵੀ ਦੇਖਿਆ ਗਿਆ ਹੈ।

Facebook Comment
Project by : XtremeStudioz