Close
Menu

ਕੁਵੈਤ ਮਸਜਿਦ ਹਮਲਾ : ਸਾਊਦੀ ਨਾਗਰਿਕ ਹੀ ਨਿਕਲਿਆ ਮਨੁੱਖੀ ਬੰਬ, ਹਮਲੇ ਵਾਲੇ ਦਿਨ ਪੁੱਜਾ ਸੀ ਕੁਵੈਤ

-- 29 June,2015

ਦੁਬਈ- ਕੁਵੈਤ ਦੀ ਰਾਜਧਾਨੀ ਕੁਵੈਤ ਸਿਟੀ ਸਥਿਤ ਸ਼ੀਆ ਮਸਜਿਦ ‘ਤੇ ਹਮਲਾ ਕਰਨ ਵਾਲਾ ਮਨੁੱਖੀ ਬੰਬ ਸਾਊਦੀ ਅਰਬ ਦਾ ਨਾਗਰਿਕ ਸੀ। ਇਹ ਜਾਣਕਾਰੀ ਕੁਵੈਤ ਦੇ ਗ੍ਰਹਿ ਮਤੰਰਾਲੇ ਵਲੋਂ ਦਿੱਤੀ ਗਈ ਹੈ। ਮੰਤਰਾਲੇ ਨੇ ਇਕ ਨਿਊਜ਼ ਏਜੰਸੀ ਨੂੰ ਦਿੱਤੇ ਗਏ ਬਿਆਨ ‘ਚ ਕਿਹਾ ਕਿ ਆਤਮਘਾਤੀ ਹਮਲਾਵਰ ਦੀ ਪਛਾਣ ਫਹਾਦ ਸੁਲੇਮਾਨ ਅਬਦੁਲਮੋਹਸੇਨ ਅਲ-ਕਾਬਾ ਦੇ ਤੌਰ ‘ਤੇ ਹੋਈ ਹੈ। ਜੋ ਸਾਊਦੀ ਅਰਬ ਦਾ ਨਾਗਰਿਕ ਸੀ।
ਮੰਤਰਾਲੇ ਨੇ ਦੱਸਿਆ ਕਿ ਕਾਬਾ ਕੁਵੈਤ ਏਅਰਪੋਰਟ ਰਾਹੀਂ ਸ਼ੁੱਕਰਵਾਰ ਨੂੰ ਹੀ ਦੇਸ਼ ‘ਚ ਦਾਖਲ ਹੋਇਆ ਸੀ ਉਸੇ ਦਿਨ ਉਸ ਨੇ ਸ਼ੀਆ ਮਸਜਿਦ ‘ਚ ਹਮਲੇ ਨੂੰ ਅੰਜਾਮ ਦਿੱਤਾ। ਸੁਰੱਖਿਆ ਅਧਿਕਾਰੀਆਂ ਨੇ ਉਸ ਕਾਰ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੇ ਜ਼ਰੀਏ ਕਾਬਾ ਮਸਜਿਦ ਤੱਕ ਪਹੁੰਚਿਆ ਸੀ। ਨਾਲ ਹੀ ਹਮਲਾਵਰ ਜਿਸ ਘਰ ‘ਚ ਰੁਕਿਆ ਸੀ, ਉਸ ਦੇ ਮਾਲਿਕ ਨੂੰ ਵੀ ਸੁਰੱਖਿਆ ਅਧਿਕਾਰੀਆਂ ਨੇ ਕਬਜ਼ੇ ‘ਚ ਲੈ ਲਿਆ ਹੈ। ਗ੍ਰਹਿ ਮੰਤਰਾਲੇ ਵਲੋਂ ਹਮਲਾਵਰ ਬਾਰੇ ਇੰਨੀ ਹੀ ਜਾਣਕਾਰੀ ਦਿੱਤੀ ਗਈ ਹੈ।

Facebook Comment
Project by : XtremeStudioz