Close
Menu

ਕੇਂਦਰੀ ਚੋਣਾਂ ਲਈ ਪਰ ਤੋਲਣ ਲੱਗੇ ਪੰਜਾਬੀ

-- 08 December,2014

ਟੋਰਾਂਟੋ, ਕੈਨੇਡਿਆਈ ਲੋਕ ਲੀਡਰ ਚੁਣਦੇ-ਚੁਣਦੇ ਅੱਕ-ਥੱਕ ਜਾਂਦੇ ਹਨ। ਅਜੇ ਸੂਬਾਈ ਅਤੇ ਮਿਉਂਸਪਲ ਚੋਣਾਂ ਦੀ ਧੂੜ ਬੈਠੀ ਹੀ ਸੀ ਕਿ ਕੇਂਦਰ ਦੀਆਂ ਚੋਣਾਂ ਲਾਗੇ ਆ ਰਹੀਆਂ ਹਨ। ਹਰ ਪੱਧਰ ਦੀਆਂ ਵੋਟਾਂ ਵਿੱਚ ਪੰਜਾਬੀ ਜਾਂ ਦੇਸੀ ਉਮੀਦਵਾਰ ਵੀ ਭਾਰੀ ਗਿਣਤੀ ਵਿਚ ਕਿਸਮਤ ਅਜਮਾਉਂਦੇ ਹਨ ਅਤੇ ਹੁਣ ਸੰਸਦ ਮੈਂਬਰ ਬਣਨ ਦੇ ਚਾਹਵਾਨ ਬਰੈਂਪਟਨ, ਮਿੱਸੀਸਾਗਾ ਦੇ ਵੱਖ-ਵੱਖ ਹਲਕਿਆਂ ਵਿੱਚ‘ਨਾਮਜ਼ਦਗੀਆਂ’ ਦੇ ਦੌਰ‘’ਚੋਂ ਲੰਘ ਰਹੇ ਹਨ। ਇਸ ਵਾਰ ਆਬਾਦੀ ਦੇ ਪਾਸਾਰ ਦੇ ਆਧਾਰ‘’ਤੇ ਕੈਨੇਡਾ ਦੀ ਪਾਰਲੀਮੈਂਟ ਦੀਆਂ ਸੀਟਾਂ 306 ਤੋਂ ਵਧ ਕੇ 338 ਅਤੇ ਉਨਟਾਰੀਓ ਸੂਬੇ ਦੇ 106 ਹਲਕੇ ਵਧ ਕੇ 121 ਹੋ ਗਏ ਹਨ। ਹੁਣ ਕੇਂਦਰ ਵਿੱਚ ਕੰਜ਼ਰਵੇਟਿਵ ਪਾਰਟੀ ਬਹੁਮਤ ਸਰਕਾਰ ਹੈ ਪਰ ਇਸ ਵਾਰ ਲਿਬਰਲ ਪਾਰਟੀ ਆਪਣੇ ਨਵੇਂ ਲੀਡਰ ਜਸਟਿਨ ਟਰੂਡੋ ਕਾਰਨ ਮੁੜ ਚੜ੍ਹਤ ਵਿੱਚ ਜਾਪਦੀ ਹੈ। ਚੋਣਾਂ ਦਾ ਦਿਨ ਬੇਸ਼ੱਕ 19 ਅਕਤੂਬਰ ਮੁਕੱਰਰ ਹੈ ਪਰ ਕਨਸੋਆਂ ਮੁਤਾਬਕ ਚੋਣਾਂ ਅਪਰੈਲ-ਮਈ ‘ਚ ਵੀ ਹੋ ਸਕਦੀਆਂ ਹਨ। ਲਿਹਾਜ਼ਾ ਉਮੀਦਵਾਰ ਆਪਣੇ ਕਮਰਕੱਸੇ ਕਸ ਰਹੇ ਹਨ। ਡੈਮੋਕਰੇਟ, ਲਿਬਰਲ ਅਤੇ ਕੰਜਰਵੇਟਿਵ ਪਾਰਟੀਆਂ ਅਜੇ ਅੱਧੇ ਕੁ ਉਮੀਦਵਾਰ ਹੀ ਐਲਾਨ ਸਕੀਆਂ ਹਨ, ਇਨ੍ਹਾਂ‘’ਚ ਕੁਝ ਪੁਰਾਣੇ ਐਮ.ਪੀ. ਹਨ ਪਰ ਨਵੇਂ ਬਣੇ ਹਲਕਿਆਂ ਵਿਚ ਅਜੇ ਯੋਗ ਉਮੀਦਵਾਰ ਚੁਣੇ ਜਾਣੇ ਬਾਕੀ ਹਨ। ਬਰੈਂਪਟਨ‘’ਚ ਰਾਜ ਗਰੇਵਾਲ, ਬੀਬੀ ਕਮਲ ਖਹਿਰਾ,ਰਾਮੇਸ਼ਵਰ ਸੰਘਾ, ਨਵਦੀਪ ਬੈਂਸ, ਲਿਬਰਲਾਂ ਦੇ ਚੁਣੇ ਗਏ ਹਨ ਅਤੇ ਪੰਜਾਬੀਆਂ ਦੀ ਚਹੇਤੀ ਸਾਬਕਾ ਐਮਪੀ ਕੌਲੀਨ ਬੌਮੀਏ ਦੀ ਧੀ ਸਟੈਫਨੀ ਨੂੰ ਵੀ ਜਿੱਥੇ ਪੰਜਾਬੀਆਂ ਦੀ ਭਰਵੀਂ ਹਮਾਇਤ ਹੈ, ਉੱਥੇ ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਉਸ ਦੀ ਉਮੀਦਵਾਰੀ ਯਕੀਨੀ ਹੈ। ਉਧਰ ਕੰਜਰੇਟਿਵ ਸੰਸਦੀ ਮੈਂਬਰ ਪਰਮ ਗਿੱਲ, ਬੱਲ ਗੋਸਲ ਤੋਂ ਇਲਾਵਾ ਡੈਮੋਕਰੇਟਾਂ ਨੇ ਈਸਾਈ ਤੋਂ ਸਿੱਖ ਧਰਮ ਅਪਨਾਉਣ ਵਾਲੇ ਮਾਰਟਿਨ ਸਿੰਘ ਨੂੰ ਪਰਮ ਗਿੱਲ ਖਿਲਾਫ ਉਤਾਰਿਆ ਹੈ। ਇਸੇ ਹਲਕੇ ਤੋਂ ਲਿਬਰਲਾਂ ਨੇ ਅਜੇ ਉਮੀਦਵਾਰ ਚੁਣਨਾ ਹੈ।

Facebook Comment
Project by : XtremeStudioz