Close
Menu

ਕੇਂਦਰੀ ਮੰਤਰੀ ਬਾਦਲ ਨੇ ਧੀਆਂ ਪੁੱਤਾਂ ਦੇ ਬਰਾਬਰ ਹੱਕਾਂ ਲਈ ਸੱਦਾ ਦਿੱਤਾ

-- 01 September,2015

*   ਕੇਂਦਰੀ ਮੰਤਰੀ ਵਲੋਂ ਰਾਮਾਂ, ਤਲਵੰਡੀ ਸਾਬੋ ‘ਚ ਲੱਖਾਂ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ
*    ਔਰਤਾਂ ਅਤੇ ਕੁੜੀਆਂ ਨੂੰ ਬੂਟਾ ਪ੍ਰਸ਼ਾਦ, ਜੀਵਨ ਬੀਮਾ ਪਾਲਿਸੀਆਂ ਵੰਡੀਆਂ ਗਈਆਂ

ਰਾਮਾਂ/ਤਲਵੰਡੀ ਸਾਬੋ, (ਬਠਿੰਡਾ),1 ਸਤੰਬਰ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ , ਭਾਰਤ ਸਰਕਾਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਸਮਾਜ ‘ਚ ਧੀਆਂ ਅਤੇ ਪੁੱਤਾਂ ਲਈ ਬਰਾਬਰ ਦੇ ਹੱਕਾਂ ਦੀ ਮੰਗ ਕਰਦਿਆਂ ਕਿਹਾ ਕਿ ਔਰਤਾਂ ਨੂੰ ਜੀਵਣ ਦੇ ਹਰ ਖੇਤਰ ‘ਚ ਬਰਾਬਰੀ ਮਿਲਣੀ ਚਾਹੀਦੀ ਹੈ। ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਨੇ ਰਾਮਾਂ ਵਿਖੇ ਨੰਨ੍ਹੀ ਛਾਂ ਪ੍ਰੋਜੈਕਟ ਨਾਲ ਜੁੜੀਆਂ ਔਰਤਾਂ ਅਤੇ ਕੁੜੀਆਂ ਨੂੰ ਜੀਵਨ ਬੀਮਾ ਪਾਲਸੀਆਂ ਅਤੇ ਬੂਟਾ ਪ੍ਰਸ਼ਾਦ ਵੰਡਣ ਸਮੇਂ ਕੀਤਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹਮੇਸ਼ਾ ਔਰਤਾਂ ਨੂੰ ਬਰਾਬਰ ਦੇ ਹੱਕ ਦਿਵਾਉਣ ਦਾ ਰਿਹਾ ਹੈ। ” ਸਾਨੂੰ ਆਪਣੀਆਂ ਬੇਟੀਆਂ ਨੂੰ ਪਿਆਰ ਅਤੇ ਸਨਮਾਨ ਦੇਣਾ ਚਾਹੀਦਾ ਹੈ। ਜਨਮ ਤੋਂ ਪਹਿਲਾਂ ਜਾਂ ਜਨਮ ਤੋਂ ਬਾਅਦ ਕਿਸੇ ਵੀ ਪ੍ਰਕਾਰ ਦਾ ਵਿਤਕਰਾ ਇਕ ਜ਼ੁਲਮ ਹੈ” ਉਨ੍ਹਾਂ ਕਿਹਾ। ਸਾਫ਼ ਅਤੇ ਹਰਿਆਵਲ ਵਾਤਾਵਰਨ ਲਈ ਔਰਤਾਂ ਲਈ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਦਿੱਤਾ ਗਿਆ ਬੂਟਾ ਪ੍ਰਸ਼ਾਦ ਧਰਤੀ ਮਾਤਾ ਨੂੰ ਸਾਫ਼ ਅਤੇ ਸਵੱਛ ਰੱਖਣ ਵਿਚ ਮੱਦਦ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਵੱਧਦੀਆਂ ਬਿਮਾਰੀਆਂ ਦਾ ਮੁੱਖ ਕਾਰਣ ਤਾਜੀ ਹਵਾ ਦੀ ਘਾਟ ਅਤੇ ਘਟਦੇ ਪੇਡ ਪੌਦੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਵਾਤਾਵਰਣ ਨੂੰ ਜਿਆਦਾ ਚੰਗੀ ਤਰ੍ਹਾਂ ਸਾਂਭ ਸਕਦੀਆਂ ਹਨ, ਕਿਉਂਕਿ ਮਾਵਾਂ ਹੋਣ ਦੇ ਨਾਤੇ ਉਨ੍ਹਾਂ ਨੂੰ ਪਿਆਰ ਨਾਲ ਪਾਲਣ-ਪੋਸ਼ਣ ਕਰਨਾ ਆਉਂਦਾ ਹੈ।

ਤਲਵੰਡੀ ਅਤੇ ਰਾਮਾਂ ਵਿਖੇ ਪ੍ਰਧਾਨ ਮੰਤਰੀ ਬੀਮਾ ਸੁਰੱਖਿਆ ਬੀਮਾ ਯੋਜਨਾ ਤਹਿਤ 10 ਸਾਲ ਦੇ ਬੀਮੇ ਦੇ ਕਾਰਡ ਦੇਣ ਲਈ ਆਯੋਜਿਤ ਸਮਾਰੋਹ ਵਿਚ ਨੰਨ੍ਹੀ ਛਾਂ ਕੇਂਦਰਾਂ ਵਿਚ ਕੰਮ ਕਰਨ ਵਾਲੀਆਂ ਇੰਨ੍ਹਾਂ ਔਰਤਾਂ ਤੇ ਲੜਕੀਆਂ ਨੂੰ ਆਪਣੀ ਤਨਖਾਹ ਵਿਚੋਂ ਬੀਮੇ ਦਾ ਪ੍ਰੀਮਿਅਮ ਅਦਾ ਕਰਕੇ ਵੱਡੀ ਭੈਣ ਵੱਜੋਂ ਇੰਨ੍ਹਾਂ ਨੂੰ ਰੱਖੜ ਪੁੰਨਿਆ ਦਾ ਤੋਹਫਾ ਦਿੱਤਾ ਤਾਂ ਜੋ ਉਨ੍ਹਾਂ ਨੂੰ ਸਮਾਜਿਕ ਤੇ

ਆਰਥਿਕ ਸੁਰੱਖਿਆ ਦਿੱਤੀ ਜਾ ਸਕੇ।

ਉਨ੍ਹਾਂ ਨੇ ਰਾਮਾਂ ਵਿਖੇ ਨਵੇਂ ਪਾਰਕ ਅਤੇ ਮਿਊਂਸਪਲ ਕਮੇਟੀ ਰਾਮਾਂ ਦੇ ਦਫ਼ਤਰ ਦਾ Àਦਘਾਟਨ ਕੀਤਾ। ਇਸੇ ਤਰ੍ਹਾਂ ਉਨ੍ਹਾਂ ਨੇ ਸਿੰਚਾਈ ਵਿਭਾਗ ਦੁਆਰਾ ਸੰਦੋਹਾ ਬ੍ਰਾਂਚ ਦੇ ਇਲਾਕੇ ‘ਚ ਬਣਾਏ ਗਏ ਨਵੇਂ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ। ਰਾਮਾਂ ਵਿਖੇ ਉਨ੍ਹਾਂ ਨੇ ਕੌਸਲਰਾਂ ਨਾਲ ਬੈਠਕ ਕੀਤੀ । ਜਿਸ ‘ਚ ਰਾਮਾਂ ਇਲਾਕੇ ਦੇ ਵੱਖ-ਵੱਖ ਪ੍ਰਜੈਕਟਾਂ ਬਾਰੇ ਉਨ੍ਹਾਂ ਨੇ ਹਦਾਇਤਾਂ ਦਿੱਤੀਆਂ।  ਇਸ ਮੌਕੇ ‘ਤੇ ਉਨ੍ਹਾਂ ਨਾਲ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।

ਤਲਵੰਡੀ ਸਾਬੋ ਵਿਖੇ ਉਨ੍ਹਾਂ ਨੇ ਬਾਬਾ ਡੱਲ ਸਿੰਘ ਪਾਰਕ ਅਤੇ ਨਵੀਂ ਪੰਚਾਇਤ ਤਲਵੰਡੀ ਸਾਬੋ ਦੇ ਦਫ਼ਤਰ ਦਾ ਉਦਘਾਟਨ ਕੀਤਾ। ਤਲਵੰਡੀ ਸਾਬੋ ਦੇ ਕੌਸਲਰਾਂ ਨਾਲ ਵੀ ਉਨ੍ਹਾਂ ਨੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਬਾਰੇ ਗੱਲਬਾਤ ਕੀਤੀ ਅਤੇ ਹਦਾਇਤਾਂ ਦਿੱਤੀਆਂ।

ਇਸ ਮੌਕੇ ‘ਤੇ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਸ਼੍ਰੀ ਮੁਨੀਸ ਕੁਮਾਰ ਅਤੇ ਹਰਿੰਦਰ ਸਿੰਘ ਸਰਾਂ, ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਇੰਦਰ ਮੋਹਨ ਸਿੰਘ ਭੱਟੀ, ਸਹਾਇਕ ਮੀਡੀਆ ਸਲਾਹਕਾਰ ਉਪ ਮੁੱਖ ਪੰਜਾਬ ਸ਼੍ਰੀ ਹਰਜਿੰਦਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਐਸ.ਡੀ.ਐਮ. ਤਲਵੰਡੀ ਸਾਬੋ ਸ਼੍ਰੀ ਵਿਨੀਤ ਕੁਮਾਰ ਹਾਜ਼ਰ ਸਨ।

Facebook Comment
Project by : XtremeStudioz