Close
Menu

ਕੇਂਦਰੀ ਮੰਤਰੀ ਸਮਿ੍ਤੀ ਇਰਾਨੀ ਦਾ ਪੁਤਲਾ ਫੂਕਿਆ

-- 28 June,2015

ਅੰਮ੍ਰਿਤਸਰ, ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨ.ਐਸ.ਯੂ.ਆਈ) ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਅੌਜਲਾ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਵਿਦਿਆਰਥੀ ਜਥੇਬੰਦੀ ਅਤੇ ਕਾਂਗਰਸੀ ਵਰਕਰਾਂ ਨੇ ਕੇਂਦਰੀ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਉਸ ਤੋਂ ਅਸਤੀਫੇ ਦੀ ਮੰਗ ਕੀਤੀ।
ਜ਼ਿਲ੍ਹਾ ਪ੍ਰਧਾਨ ਅੌਜਲਾ ਨੇ ਕਿਹਾ ਕਿ ਇੱਕ ਪਾਸੇ 2004 ਦੀਆਂ ਚੋਣਾਂ ਮੌਕੇ ਸ੍ਰੀਮਤੀ ਇਰਾਨੀ ਨੇ ਆਪਣੇ ਆਪ ਨੂੰ ਬੀ.ਏ ਪਾਸ ਹੋਣ ਬਾਰੇ ਕਿਹਾ ਸੀ। 2014 ਦੀ ਚੋਣਾਂ ਦੌਰਾਨ ਉਸ ਨੇ ਚੋਣ ਕਮਿਸ਼ਨ ਪਾਸ ਭਰੇ ਕਾਗਜ਼ਾਂ ਵਿੱਚ ਬੀ ਕਾਮ ਭਾਗ ਪਹਿਲਾ ਪਾਸ ਹੋਣ ਦੀ ਗੱਲ ਕੀਤੀ। ਉਕਤ ਮੰਤਰੀ ਵੱਲੋਂ ਗਲਤ ਬਿਆਨੀ ਕਰਕੇ ਸ਼ਰ੍ਹੇਆਮ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ। ਸ੍ਰੀ ਅੌਜਲਾ ਨੇ ਕਿਹਾ ਕਿ 2012 ਵਿੱਚ ਸੁਪਰੀਮ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਕਿ ਕਿਸੇ ਵੀ ਉਮੀਦਵਾਰ ਵੱਲੋਂ ਕੀਤੀ ਗਲਤ ਬਿਆਨੀ ਦੇ ਆਧਾਰ ਤੇ ਉਸ ਦੀ ਉਮੀਦਵਾਰੀ ਰੱਦ ਕੀਤੀ ਜਾ ਸਕਦੀ ਹੈ। ਐਨਐਸਯੂ ਆਈ ਦੇ ਜ਼ਿਲ੍ਹਾਂ ਪ੍ਰਧਾਨ ਅਰਪਨ ਅੌਜਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭ੍ਰਿਸ਼ਟ ਮੰਤਰੀਆਂ ਅਤੇ ਆਗੂਆਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਨੇ ਸਮ੍ਰਿਤੀ ਇਰਾਨੀ ਦੇ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਸੋਨੀ, ਬਲਾਕ ਰਈਆ ਦੇ ਪ੍ਰਧਾਨ ਕੇ.ਕੇ. ਸ਼ਰਮਾ, ਸੰਤੋਖ ਸਿੰਘ ਭਲਾਈਪੁਰ, ਜਗਤਾਰ ਸਿੰਘ, ਪ੍ਰਮੋਦ ਕਾਲੀਆ, ਕੰਵਰ ਮਾਨ, ਨਿਪਨ, ਹਰਮਨ ਗਿੱਲ, ਮਹਿਤਾਬ ਢਿੱਲੋਂ ਅਤੇ ਹਰਪ੍ਰੀਤ ਚੀਮਾ ਵੀ ਮੌਜੂਦ ਸਨ।

Facebook Comment
Project by : XtremeStudioz