Close
Menu

ਕੇਂਦਰ ਤੇ ਕੇਜਰੀਵਾਲ ਸਰਕਾਰ ਵਿਚਕਾਰ ਐਲ.ਜੀ. ਦੇ ਹੱਕਾਂ ਨੂੰ ਲੈ ਕੇ ਸੁਪਰੀਮ ਕੋਰਟ ਕੱਲ੍ਹ ਕਰੇਗਾ ਸੁਣਵਾਈ

-- 28 May,2015

ਨਵੀਂ ਦਿੱਲੀ, 28 ਮਈ- ਕੇਂਦਰ ਸਰਕਾਰ ਤੇ ਕੇਜਰੀਵਾਲ ਸਰਕਾਰ ਵਿਚਕਾਰ ਹੱਕਾਂ ਨੂੰ ਲੈ ਕੇ ਛਿੜੀ ਜੰਗ ‘ਤੇ ਸੁਪਰੀਮ ਕੋਰਟ ਕੱਲ੍ਹ ਨੂੰ ਸੁਣਵਾਈ ਕਰੇਗਾ। ਗੌਰਤਲਬ ਹੈ ਕਿ ਕੇਂਦਰ ਤੇ ਦਿੱਲੀ ਸਰਕਾਰ ਵਿਚਕਾਰ ਖੇਤਰ ਅਧਿਕਾਰ ਦਾ ਵਿਵਾਦ ਬੁੱਧਵਾਰ ਨੂੰ ਸੁਪਰੀਮ ਕੋਰਟ ਜਾ ਪੁੱਜਾ। ਕੇਂਦਰ ਨੇ ਦਿੱਲੀ ਹਾਈਕੋਰਟ ਦੇ ਉਸ ਆਦੇਸ਼ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਜਿਸ ‘ਚ ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੂੰ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਤੋਂ ਰੋਕਣ ਵਾਲੀ ਕੇਂਦਰ ਦੇ ਹਾਲ ਦੇ ਨੋਟੀਫਿਕੇਸ਼ਨ ਨੂੰ ਸ਼ੱਕੀ ਦੱਸਿਆ।

Facebook Comment
Project by : XtremeStudioz