Close
Menu

ਕੇਂਦਰ ਦੇ ਨੋਟੀਫਿਕੇਸ਼ਨ ਖਿਲਾਫ ਦਿੱਲੀ ਵਿਧਾਨ ਸਭਾ ‘ਚ ਸਿਸੋਦੀਆ ਨੇ ਰੱਖਿਆ ਪ੍ਰਸਤਾਵ

-- 26 May,2015

ਨਵੀਂ ਦਿੱਲੀ, 26 ਮਈ – ਦਿੱਲੀ ‘ਚ ਸੱਤਾ ਦੀ ਵੰਡ ‘ਤੇ ਕੇਂਦਰ ਤੇ ਰਾਜ ਸਰਕਾਰ ਆਹਮੋ-ਸਾਹਮਣੇ ਹਨ। ਦਿੱਲੀ ਵਿਧਾਨ ਸਭਾ ‘ਚ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਖਿਲਾਫ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰਸਤਾਵ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੋਟੀਫਿਕੇਸ਼ਨ ‘ਚ ਸਰਵਿਸਜ਼ ਨੂੰ ਦਿੱਲੀ ਦੀ ਸਰਕਾਰ ਦੇ ਦਾਇਰੇ ਤੋਂ ਬਾਹਰ ਕੀਤਾ ਗਿਆ ਹੈ। ਗ੍ਰਹਿ ਮੰਤਰਾਲਾ ਦਾ ਆਦੇਸ਼ ਸੰਵਿਧਾਨ ਦਾ ਉਲੰਘਣ ਹੈ। ਸਿਸੋਦੀਆ ਨੇ ਕਿਹਾ ਕਿ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ‘ਤੇ ਰੋਕ ਲਗੀ ਹੈ। ਸਦਨ ‘ਚ ਸਿਸੋਦੀਆ ਦੇ ਪ੍ਰਸਤਾਵ ਦਿੱਤੇ ਜਾਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਮੈਂਬਰਾਂ ਦੀ ਰਾਏ ਲਈ ਤੇ ਪ੍ਰਸਤਾਵ ਨੂੰ ਚਰਚਾ ਲਈ ਸਵੀਕਾਰ ਕਰ ਲਿਆ।

Facebook Comment
Project by : XtremeStudioz