Close
Menu

ਕੇਂਦਰ ਨੇ ਲੋਕ ਭਲਾਈ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ: ਸਾਂਪਲਾ

-- 22 September,2015

ਬਲਾਚੋਰ, ਕੇਂਦਰ ਸਰਕਾਰ ਵੱਲੋ ਹੁਣ ਤੱਕ ਲੋਕ ਭਲਾਈ ਦੀਆਂ 30 ਸਕੀਮਾਂ ਨੂੰ ਅਮਲੀ ਜਾਮਾ ਪਹਿਨਾ ਕੇ ਇਨ੍ਹਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾ ਚੁੱਕਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਸਕੀਮਾਂ ਨੂੰ ਅਮਲ ਵਿੱਚ ਲਿਆਦਾ ਜਾਵੇਗਾ। ਇਹ ਵਿਚਾਰ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਬਲਾਚੋਰ ਵਿਖੇ ਭਾਜਪਾ ਵਰਕਰਾਂ ਦੇ ਟਰੇਨਿੰਗ ਕੈਪ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਅੰਦਰ ਸਮਾਜਿਕ ਸੁਰੱਖਿਆ ਵਿਭਾਗ ਵੱਲੋ ਅੰਗਹੀਣ ਵਿਆਕਤੀਆਂ ਦੀ ਮੈਡੀਕਲ ਜਾਂਚ ਕਰਵਾ ਕੇ ਉਨ੍ਹਾਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ ਅਤੇ ਦੂਸਰੇ ਬਨਾਵਟੀ ਅੰਗ ਮੁਫਤ ਮੁਹੱੲੀਆ ਕਰਵਾਏ ਜਾਂਦੇ ਹਨ। ਇਸੇ ਸਬੰਧ ਵਿੱਚ ਅਕਤੂਬਰ ਵਿੱਚ ਹੁਸ਼ਿਆਰਪੁਰ ਵਿਖੇ 2 ਅਕਤੂਬਰ ਨੂੰ 12 ਹਜ਼ਾਰ ਲੋਕਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਅਵੀਨਾਸ਼ ਰਾਏ ਖੰਨਾ ਨੇ ਕਿਹਾ ਕਿ ਕੰਢੀ ਖੇਤਰ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋ ਨਵੀਆਂ ਸਕੀਮਾਂ ਲਿਆਦੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਸਿੱਧਾ ਲਾਭ ਆਮ ਲੋਕਾਂ ਤੱਕ ਪੁੱਜੇਗਾ। ਇਸ ਮੌਕੇ ਮੈਡਮ ਵਰਿੰਦਰ ਕੌਰ ਥਾਂਦੀ ਚੇਅਰਮੈਨ ਸਮਾਜ ਭਲਾਈ ਬੋਰਡ ਨੇ ਕਿਹਾ ਕਿ ਮਹਿਲਾਵਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਵਿਸ਼ੇਸ਼ ਸਕੀਮਾਂ ਚਾਲੂ ਕੀਤੀਆਂ ਗਈਆਂ ਹਨ। ਇਸ ਮੌਕੇ ਹਰਕੇਸ਼, ਗੁਰਬਖਸ਼ ਕੌਰ ਧੀਮਾਨ, ਰਸ਼ਪਾਲ ਸਿੰਘ ਥਾਂਦੀ, ਪੁਸ਼ਪ ਰਾਣਾ, ਸ਼ਸ਼ੀ ਕੁਮਾਰੀ, ਗੁਰਜਿੰਦਰ ਸਿੰਘ, ਸੁਖਪ੍ਰੀਤ ਸਿੰਘ ਸਿੱਧੂ, ਸ਼ਿਵ ਰਾਮ ਸਿੰਘ ਚੌਹਾਨ, ਮਨੋਹਰ ਲਾਲ ਅੌਹਰੀ, ਮੋਹਨ ਲਾਲ ਆਨੰਦ, ਚਰਨ ਦਾਸ ਚੌਧਰੀ, ਰਜੀਵ ਰਾਜੂ ਆਨੰਦ, ਮੋਹਨ ਲਾਲ ਜੱਟਪੁਰੀ ਵੀ ਹਾਜ਼ਰ ਸਨ।

Facebook Comment
Project by : XtremeStudioz