Close
Menu

ਕੇਂਦਰ ਵੱਲੋਂ ਪੰਜਾਬ ਦੇ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਲਈ ਨਵੀਆਂ ਕੈਂਸਰ ਸਹੂਲਤਾਂ ਮਨਜ਼ੂਰ

-- 15 December,2013

santoshਚੰਡੀਗੜ੍ਹ,15 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਕੇਂਦਰ ਸਰਕਾਰ ਵੱਲੋਂ ਹੁਸ਼ਿਆਰਪੁਰ ਵਿੱਚ ਜ਼ਿਲਾ੍ਹ ਪੱਧਰ ਦੇ ਹਸਪਤਾਲ ਵਿਖੇ ਤੀਜੇ ਕੈਂਸਰ ਕੇਂਦਰ ਲਈ 45 ਕਰੋੜ ਰੁਪਏ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦੂਜਾ ਰਾਜ ਪੱਧਰੀ ਕੈਂਸਰ ਸੰਸਥਾਂ ਲਈ 120 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਹ ਜਾਣਕਾਰੀ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀਮਤੀ ਸੰਤੋਸ਼ ਚੌਧਰੀ ਨੇ ਦਿੱਤੀ। ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਇਨਾਂ੍ਹ ਸਹੂਲਤਾਂ ਤੋ ਵਾਂਝੇ ਸਨ । ਖ਼ਾਸ ਕਰਕੇ  ਹੁਸ਼ਿਆਰਪੁਰ ਦੇ ਲੋਕ ਵਾਜ਼ਬ ਮੁੱਲ ਉਤੇ ਕੈਂਸਰ  ਦਾ ਇਲਾਜ ਕਰਵਾ ਸਕਣਗੇ। ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਭਾਵੇਂ ਸਿਹਤ ਰਾਜ ਵਿਸ਼ਾ ਹੈ ਪਰ  ਯੂ.ਪੀ.ਏ. ਸਰਕਾਰ ਪੰਜਾਬ ਦੇ ਲੋਕਾਂ  ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਵਾ ਕੇ ਯੂਨੀਵਰਸਲ ਸਿਹਤ ਕਵਰੇਜ਼ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰ ਨੂੰ ਸਹਾਇਤਾ ਦੇਣ ਲਈ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਹੁਸ਼ਿਆਰਪੁਰ ਅਤੇ ਪੰਜਾਬ ਦੇ ਦੂਜੇ ਖੇਤਰਾਂ ਦੇ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਲਈ ਪੀ.ਜੀ.ਆਈ.ਐਮ.ਈ.ਆਰ. ਚੰਡੀਗÎੜ੍ਹ, ਰਾਜਸਥਾਨ, ਮੁੰਬਈ ਅਤੇ ਦਿੱਲੀ ਜਾਣਾ ਪੈਦਾ ਸੀ। ਇਸ ਨਾਲ ਉਨਾਂ੍ਹ ਦਾ ਸਮਾਂ ਵੀ ਵੱਧ ਲੱਗਦਾ ਸੀ ਤੇ ਇਲਾਜ ਵੀ ਮਹਿੰਗਾ ਪੈਂਦਾ ਸੀ। ਹੁਣ ਉਹ ਕੈਂਸਰ ਦਾ ਇਲਾਜ ਸਸਤਾ ਕਰਵਾ ਸਕਣਗੇ ਤੇ ਸਮਾਂ ਵੀ ਘੱਟ ਲੱਗੇਗਾ। ਸ਼੍ਰੀਮਤੀ ਚੌਧਰੀ ਨੇ ਇਨਾਂ੍ਹ ਸਹੂਲਤਾਂ ਨੂੰ ਜਲਦੀ ਅਮਲ ਵਿੱਚ ਲਿਆਉਣ ਦਾ ਯਕੀਨ ਦਵਾਇਆ।

Facebook Comment
Project by : XtremeStudioz