Close
Menu

ਕੇਂਦਰ ਵੱਲੋਂ ਭੂਮੀ ਗ੍ਰਹਿਣ ਬਿੱਲ ਥੋਪਣ ਦੀ ਤਿਆਰੀ-ਨਿਤੀਸ਼

-- 31 May,2015

ਪਟਨਾ, 31 ਮਈ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਮੋਦੀ ਸਰਕਾਰ ਜੋ ਕਿਸਾਨ ਵਿਰੋਧੀ ਵਿਵਾਦਤ ਭੂਮੀ ਗ੍ਰਹਿਣ ਬਿੱਲ ਸਬੰਧੀ ਆਰਡੀਨੈਂਸ ਜਾਰੀ ਕਰਕੇ ਇਸ ਨੂੰ ਥੋਪਣ ਦਾ ਯਤਨ ਕਰ ਰਹੀ ਹੈ, ਨੂੰ ਮਹਿੰਗਾ ਪਏਗਾ | ਇਥੇ ਇਕ ਪ੍ਰੋਗਰਾਮ ‘ਚ ਸ਼ਿਰਕਤ ਕਰਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿਤੀਸ਼ ਨੇ ਕਿਹਾ ਕਿ ਰਾਜ ਸਭਾ ‘ਚ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਸਰਕਾਰ ਇਸ ਨੂੰ ਕਰੋੜਾਂ ਕਿਸਾਨਾਂ ‘ਤੇ ਥੋਪਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਲਈ ਕਿਸਾਨਾਂ ਦੇ ਹਿੱਤ ਜ਼ਿਆਦਾ ਮਾਇਨੇ ਨਹੀਂ ਰੱਖਦੇ, ਉਨ੍ਹਾਂ ਲਈ ਸਿਰਫ਼ ਉਦਯੋਗਪਤੀਆਂ ਦੇ ਹਿੱਤ ਹੀ ਜ਼ਿਆਦਾ ਮਹੱਤਵਪੂਰਨ ਹਨ | ਨਿਤੀਸ਼ ਦੀ ਇਹ ਪ੍ਰਤੀਕਿਰਿਆ ਕੇਂਦਰੀ ਮੰਤਰੀ ਮੰਡਲ ਵੱਲੋਂ ਭੂਮੀ ਗ੍ਰਹਿਣ ਬਿੱਲ ‘ਤੇ ਤੀਜੀ ਵਾਰ ਆਰਡੀਨੈਂਸ ਜਾਰੀ ਕਰਨ ਦੇ ਫੈਸਲੇ ਨੂੰ ਮਨਜੂਰੀ ਦੇਣ ਬਾਅਦ ਆਈ ਹੈ |

Facebook Comment
Project by : XtremeStudioz