Close
Menu

ਕੇਂਦਰ ਸਰਕਾਰ ਨੂੰ ਘੇਰਨ ਲਈ ਕੇਜਰੀਵਾਲ ਦੇ ਘਰ ਆਪ ਨੇਤਾਵਾਂ ਤੇ ਵਿਧਾਇਕਾਂ ਦੀ ਬੈਠਕ

-- 24 May,2015

ਨਵੀਂ ਦਿੱਲੀ, ਦਿੱਲੀ ਦੇ ਉਪਰਾਜਪਾਲ ਦੇ ਅਧਿਕਾਰਾਂ ਨੂੰ ਲੈ ਕੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅਧਿਸੂਚਨਾ ‘ਤੇ ਚਰਚਾ ਕਰਨ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਐਤਵਾਰ ਨੂੰ ਬੈਠਕ ਕਰ ਸਕਦੇ ਹਨ। ਇਹ ਬੈਠਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਉੱਤੇ 12 : 30 ਵਜੇ ਹੋਵੇਗੀ। ਬੈਠਕ ‘ਚ ਗ੍ਰਹਿ ਮੰਤਰਾਲੇ ਦੀ ਅਧਿਸੂਚਨਾ ‘ਤੇ ਕੇਂਦਰ ਨੂੰ ਘੇਰਨ ਤੇ ਇਸ ਮਾਮਲੇ ‘ਚ ਸੁਪਰੀਮ ਕੋਰਟ ਤੱਕ ਜਾਣ ਦੀ ਵੀ ਚਰਚਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਕੇਜਰੀਵਾਲ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਨੋਟੀਫ਼ਿਕੇਸ਼ਨ ‘ਤੇ ਚਰਚਾ ਕਰਵਾਉਣ ਲਈ 26 – 27 ਮਈ ਨੂੰ ਵਿਧਾਨਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਹੈ।

Facebook Comment
Project by : XtremeStudioz