Close
Menu

ਕੇਂਦਰ ਸਰਕਾਰ ਨੇ ਦਿੱਤੇ ਤੀਸਤਾ ਦੀ ਕੰਪਨੀ ਦੇ ਖ਼ਿਲਾਫ਼ ਸੀਬੀਆਈ ਜਾਂਚ ਦੇ ਆਦੇਸ਼

-- 28 June,2015

ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਸਮਾਜਸੇਵੀ ਤੀਸਤਾ ਸੀਤਲਵਾੜ ਦੀ ਕੰਪਨੀ ਦੇ ਖ਼ਿਲਾਫ਼ ਸੀਬੀਆਈ ਜਾਂਚ ਦਾ ਆਦੇਸ਼ ਦਿੱਤਾ ਹੈ। ਤੀਸਤਾ ‘ਤੇ ਗੁਜਰਾਤ ਦੰਗਾ ਪੀੜਤਾਂ ਲਈ ਜਾਰੀ ਕੀਤੇ ਫ਼ੰਡ ਦੇ ਦੁਰਉਪਯੋਗ ਦਾ ਇਲਜ਼ਾਮ ਹੈ। ਗ੍ਰਹਿ ਮੰਤਰਾਲੇ ਨੇ ਏਜੰਸੀ ਨੂੰ ਤੀਸਤਾ ਸੀਤਲਵਾੜ ਦੀ ਕੰਪਨੀ ਦੇ ਸਾਰੇ ਖਾਤੇ ਵੀ ਫਰੀਜ ਕਰਨ ਨੂੰ ਕਿਹਾ ਹੈ। ਇਸਦੇ ਨਾਲ ਹੀ ਸੀਬੀਆਈ ਨੂੰ ਸੀਤਲਵਾੜ ਦੀ ਕੰਪਨੀ ‘ਚ ਫੋਰਡ ਫਾਉਂਡੇਸ਼ਨ ਤੋਂ ਪੈਸਾ ਟਰਾਂਸਫ਼ਰ ਕੀਤੇ ਜਾਣ ਦੀ ਵੀ ਜਾਂਚ ਕਰਨ ਨੂੰ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਤੀਸਤਾ ਦੀ ਕੰਪਨੀ ਦਾ ਨਾਮ ਸਬਰੰਗ ਕੰਮਿਊਨਿਕੇਸ਼ਨ ਐਂਡ ਪਬਲਿਸ਼ਿੰਗ ਪ੍ਰਾਈਵੇਟ ਲਿਮਟਿਡ ਹੈ। ਸੂਤਰਾਂ ਦੀ ਮੰਨੀਏ ਤਾਂ ਸਬਰੰਗ ਕੰਮਿਊਨਿਕੇਸ਼ਨ ਨੇ ਨਿੱਜੀ ਕੰਪਨੀ ਹੁੰਦੇ ਹੋਏ ਵੀ ਫੋਰਡ ਫਾਉਂਡੇਸ਼ਨ ਤੋਂ 2. 9 ਲੱਖ ਡਾਲਰ ਦੀ ਸਹਾਇਤਾ ਮਿਲਣ ਦੀ ਗੱਲ ਸਵੀਕਾਰ ਕੀਤੀ ਸੀ ਜੋ ਕਾਨੂੰਨਨ ਗ਼ਲਤ ਹੈ। ਗੁਜਰਾਤ ਪੁਲਿਸ ਵੀ ਸੀਤਲਵਾੜ ਦੇ ਖ਼ਿਲਾਫ਼ ਕਰੀਬ ਡੇਢ ਕਰੋੜ ਰੁਪਏ ਦੇ ਗ਼ਬਨ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਰੁਪਏ ਗੁਲਬਰਗ ਸੋਸਾਇਟੀ ਪੀੜਤਾਂ ਲਈ ਜਮਾਂ ਕੀਤੇ ਗਏ ਸਨ।

Facebook Comment
Project by : XtremeStudioz