Close
Menu

ਕੇਜਰੀਵਾਲ ਇਕ ਦਿਨ ਮੁੱਖ ਮੰਤਰੀ ਬਣਨਗੇ : ਅੰਨਾ ਹਜਾਰੇ

-- 08 December,2013

ਨਵੀਂ ਦਿੱਲੀ-ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਹੈਰਾਨ ਕਰ ਦੇਣ ਵਾਲੇ ਪ੍ਰਦਰਸ਼ਨ ਤੋਂ ਬਾਅਦ ਮਸ਼ਹੂਰ ਗਾਂਧੀਵਾਦੀ ਸਮਾਜਿਕ ਵਰਕਰ ਅੰਨਾ ਹਜਾਰੇ ਨੇ ਐਤਵਾਰ ਨੂੰ ਕਿਹਾ ਕਿ ਇਕ ਦਿਨ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣ ਸਕਦੇ ਹਨ ਅਤੇ ਉਨ੍ਹਾਂ ਨੇ ਕਾਂਗਰਸ ਨੂੰ ਚਿਤਾਵਨੀ ਦਿੱਤੀ ਕਿ ਹੁਣ ਲੋਕ ਸਭਾ ਵਿਚ ਜਨਤਾ ਉਸ ਨੂੰ ਸਬਕ ਸਿਖਾਏਗੀ। ਕੇਜਰੀਵਾਲ ਦੀ ਪਾਰਟੀ ਲਈ ਚੋਣ ਪ੍ਰਚਾਰ ਕਰਨ ਤੋਂ ਇਨਕਾਰ ਕਰਨ ਵਾਲੇ ਹਜਾਰੇ ਨੇ ਦਿੱਲੀ ਦਿੱਲੀ ‘ਚ ਵਿਧਾਨ ਸਭਾ ਚੋਣਾਂ ਵਿਚ ਆਪ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਸ਼ੀਲਾ ਦੀਕਸ਼ਿਤ ਪਿਛਲੇ 15 ਸਾਲਾਂ ਤੋਂ ਦਿੱਲੀ ਦੀ ਮੁੱਖ ਮੰਤਰੀ ਸੀ। ‘ਆਪ’ ਪਾਰਟੀ ਦੇ ਪ੍ਰਦਰਸ਼ਨ ਬਾਰੇ ਪੁਛਣ ‘ਤੇ ਹਜਾਰੇ ਨੇ ਕਿਹਾ, ”ਨਿਸ਼ਚਿਤ ਤੌਰ ‘ਤੇ ਚੰਗਾ ਪ੍ਰਦਰਸ਼ਨ ਹੈ। ਦੇਸ਼ ਦੀ ਰਾਜਨੀਤੀ ਦਾ ਕੇਂਦਰ ਦਿੱਲੀ ਹੈ। ਦਿੱਲੀ ‘ਚ ਸੱਤਾ ਦੀ ਕਮਾਨ ਸੰਭਾਲੇ ਪਾਰਟੀ ਨੂੰ ਹੱਥ ਵਿਚ ਮਹਿਜ ਇਕ ਝਾੜੂ ਲੈ ਕੇ ਹਰਾਉਣਾ ਕੋਈ ਆਸਾਨ ਗੱਲ ਨਹੀਂ ਹੈ।” ਉਨ੍ਹਾਂ ਨੇ ਕਿਹਾ, ”ਕਾਂਗਰਸ ਕੋਲ ਕਾਫੀ ਧਨ ਹੈ। ਮੈਨੂੰ ਖੁਸ਼ੀ ਹੈ ਕਿ ਅਜਿਹੀ ਸਥਿਤੀ ਵਿਚ ਵੀ ਉਨ੍ਹਾਂ ਦੀ ਪਾਰਟੀ ਨੂੰ 24 ਸੀਟਾਂ ‘ਤੇ ਜਿੱਤ ਮਿਲਦੀ ਨਜ਼ਰ ਆ ਰਹੀ ਹੈ।
ਇਸ ਗਾਂਧੀਵਾਦੀ ਨੇਤਾ ਨੇ ਕਿਹਾ ਕਿ ਲੋਕਾਂ ਨੇ ਕੇਜਰੀਵਾਲ ਦੀ ਪਾਰਟੀ ਲਈ ਵੋਟ ਪਾਏ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਪਾਰਟੀ ਉਨ੍ਹਾਂ ਬਾਰੇ ਵਧ ਚਿੰਤਾ ਕਰੇਗੀ ਅਤੇ ਉਨ੍ਹਾਂ ਨੇ ਜੋ ਕੁਝ ਕੀਤਾ ਉਸ ਦਾ ਉਨ੍ਹਾਂ ਨੇ ਸਵਾਗਤ ਕੀਤਾ। ਹਜਾਰੇ ਨੇ ਕੇਜਰੀਵਾਲ ਬਾਰੇ ਕਿਹਾ, ”ਇਕ ਦਿਨ ਉਹ ਆਪਣੀ ਪਾਰਟੀ ਵਰਕਰਾਂ ਦੀ ਤਾਕਤ ਨਾਲ ਮੁੱਖ ਮੰਤਰੀ ਬਣਨਗੇ।” ਉਨ੍ਹਾਂ ਨੇ ਕਾਂਗਰਸ ਦੀ ਆਲੋਚਨਾ ਕੀਤੀ ਜਿਸ ਨੇ ਬਾਕੀ ਵਿਧਾਨ ਸਭਾ ਚੋਣਾਂ ਵਿਚ ਵੀ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ, ”ਕਾਂਗਰਸ ਨੇ ਕਈ ਸਾਲਾਂ ਤੱਕ ਸੱਤਾ ‘ਚ ਰਹੀ ਪਰ ਉਸ ਨੇ ਉਮੀਦਵਾਰ ਨੂੰ ਠੁਕਰਾਉਣ, ਲੋਕਪਾਲ ਬਿੱਲ ਅਤੇ ਵਿਧਾਇਕ-ਸੰਸਦ ਮੈਂਬਰ ਦੀ ਵਾਪਸੀ ਦੇ ਅਧਿਕਾਰ ‘ਤੇ ਬਿਹਤਰ ਕਾਨੂੰਨ ਕਿਉਂ ਨਹੀਂ ਬਣਾਏ।” ਹਜਾਰੇ ਨੇ ਕਿਹਾ ਕਾਂਗਰਸ ਨੇ ਜੋ ਕਾਨੂੰਨ ਬਣਾਏ ਉਹ ਜੇਲਾਂ ਤੋਂ ਚੋਣਾਂ ਲੜਨ ਦੀ ਆਗਿਆ ਦੇਣ ਵਰਗੇ ਕਾਨੂੰਨ ਸਨ। ਕਾਂਗਰਸ ਨੇ ਬਿਹਤਰ ਕਾਨੂੰਨ ਬਣਾਉਣ ਵੱਲ ਧਿਆਨ ਨਹੀਂ ਦਿੱਤਾ।

Facebook Comment
Project by : XtremeStudioz