Close
Menu

ਕੇਜਰੀਵਾਲ ਕਹਿਣਗੇ ਤਾਂ ਅਸਤੀਫ਼ਾ ਦੇ ਦੇਵਾਂਗਾ- ਜਤਿੰਦਰ ਤੋਮਰ

-- 01 May,2015

ਨਵੀਂ ਦਿੱਲੀ, ਆਪਣੀ ਕਥਿਤ ਫਰਜੀ ਡਿਗਰੀ ਨੂੰ ਲੈ ਕੇ ਨਿਸ਼ਾਨੇ ‘ਤੇ ਆਏ ਦਿੱਲੀ ਦੇ ਕਾਨੂੰਨ ਮੰਤਰੀ ਜਤਿੰਦਰ ਤੋਮਰ ਨੇ ਕਿਹਾ ਕਿ ਜੇ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਕਹਿਣਗੇ ਤਾਂ ਉਹ ਤਤਕਾਲ ਅਸਤੀਫਾ ਦੇ ਦੇਣਗੇ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਇਕ ਸਾਜ਼ਸ਼ ਰਚੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇ ਉਨ੍ਹਾਂ ਦੇ ਨੇਤਾ ਕੇਜਰੀਵਾਲ ਜਾਣਦੇ ਹਨ ਕਿ ਉਹ ਸਹੀ ਹਨ ਇਸ ਲਈ ਅੱਜ ਉਹ ਮੰਤਰੀ ਹਨ। ਜੇ ਕੇਜਰੀਵਾਲ ਉਨ੍ਹਾਂ ਨੂੰ ਕਹਿਣਗੇ ਤਾਂ ਉਹ ਅਸਤੀਫ਼ਾ ਦੇ ਦੇਣਗੇ। ਤੋਮਰ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਖਿਲਾਫ ਸਾਜ਼ਸ਼ ਕਰ ਰਹੇ ਹਨ। ਅਦਾਲਤ ‘ਚ ਸੁਣਵਾਈ ਦੀ ਤਰੀਕ ‘ਚ ਸਾਰਾ ਕੁਝ ਸਾਹਮਣੇ ਆ ਜਾਵੇਗਾ।

Facebook Comment
Project by : XtremeStudioz