Close
Menu

ਕੇਜਰੀਵਾਲ ਤੇ ਯਾਦਵ ਹੁਣ ਪੰਜਾਬ ‘ਚ ਲਾਉਣਗੇ ਸਿਆਸੀ ਦਾਅ-ਪੇਚ

-- 17 May,2015

ਚੰਡੀਗੜ੍ਹ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਯੋਗੇਂਦਰ ਯਾਦਵ ਵਿਚਾਲੇ ਇਕ-ਦੂਜੇ ਤੋਂ ਅੱਗੇ ਵਧਣ ਦੀ ਦੌੜ ਸ਼ੁਰੂ ਹੋਵੇਗੀ। ‘ਆਪ’ ਵਲੋਂ ਜਿੱਥੇ ‘ਬੇਈਮਾਨ ਭਜਾਓ, ਪੰਜਾਬ ਬਚਾਓ’ ਮੁਹਿੰਮ ਅੰਮ੍ਰਿਤਸਰ ‘ਚ ਸ਼ੁਰੂ ਕੀਤੀ ਗਈ। ਇਸ ਦੇ  ਮੁਕਾਬਲੇ ਯੋਗੇਂਦਰ ਯਾਦਵ ਵਲੋਂ ਸਵਰਾਜ ਸੰਵਾਦ ਦੀ ਮੁਹਿੰਮ ਵਿੱਢੀ ਜਾਵੇਗੀ। ਦੋਹਾਂ ਧਿਰਾਂ ਵਲੋਂ ਪੰਜਾਬ ਦੇ ਮੁੱਖ ਮੁੱਦਿਆਂ ਸਬੰਧੀ ਮੁਹਿੰਮਾਂ ਛੇੜਨ ਦੇ ਦਾਅਵੇ ਕੀਤਾ ਜਾ ਰਹੇ ਹਨ।
ਯੋਗੇਂਦਰ ਯਾਦਵ ਨੇ 24 ਮਈ ਸਵਰਾਜ ਮੁਹਿੰਮ ਕਰਾਉਣ ਦਾ ਪ੍ਰੋਗਰਾਮ ਐਲਾਨਿਆ ਹੈ ਤਾਂ ‘ਆਪ’ ਨੇ ਵੀ ਇਕ ਰਣਨੀਤੀ ਅਧੀਨ ਪੰਜਾਬ ਵਿਚ ਵੱਡਾ ਪ੍ਰੋਗਰਾਮ ਕਰ ਕੇ ਉੱਖੜੇ ਪਏ ਵਾਲੰਟੀਅਰਾਂ ਨੂੰ ਆਪਣੇ ਵੱਲ ਖਿੱਚਣ ਲਈ 23 ਮਈ ਨੂੰ ਮੁਹਿੰਮ ਦੀ ਸਮਾਪਤੀ ਬਾਰੇ ਸੋਚਿਆ ਹੈ। ਇਸ ਲਈ ‘ਆਪ’ ਪਾਰਟੀ ਦੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਜਿੱਥੇ ਆਪਣਿਆਂ ਵਲੋਂ ਹੀ ਚਲਾਏ ਜਾ ਰਹੇ ਸਿਆਸੀ ਤੀਰਾਂ ਵਿਚ ਘਿਰੇ ਆਪਣੀ ਕੁਰਸੀ ਬਚਾਉਣ ਦੀਆਂ ਕੋਸ਼ਿਸ਼ਾਂ ਵਿਚ ਹਨ, ਉੱਥੇ ਹੀ ਉਹ ਪਾਰਟੀ ਦੀ ਫੁੱਟ ਕਾਰਨ ਭੰਬਲਭੂਸੇ ਵਿਚ ਫਸੇ ਵਾਲੰਟੀਅਰਾਂ ਨੂੰ ਯਾਦਵ ਦੇ ਧੜੇ ਵੱਲ ਜਾਣ ਤੋਂ ਰੋਕਣ ਲਈ ਹੱਥ-ਪੈਰ ਮਾਰ ਰਹੇ ਹਨ।
‘ਆਪ’ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਪੰਜਾਬ ਵਿਚ ਨਸ਼ੇ, ਬੇਰੋਜ਼ਗਾਰੀ, ਔਰਤਾਂ ‘ਤੇ ਜ਼ੁਲਮ, ਭ੍ਰਿਸ਼ਟਾਚਾਰ, ਵਿਗੜੀ ਕਾਨੂੰਨ ਵਿਵਸਥਾ ਦੇ ਮੁੱਦੇ ਉਭਾਰੇ ਜਾਣਗੇ। ਉੱਥੇ ਹੀ ਯਾਦਵ ਵਲੋਂ 24 ਮਈ ਨੂੰ ਲੁਧਿਆਣੇ ਵਿਚ ‘ਸਵਰਾਜ ਸੰਵਾਦ’ ‘ਚ ‘ਮਾਫੀਆ ਭਜਾਓ-ਪੰਜਾਬ ਬਚਾਓ’ ਵਿਸ਼ੇ ਉੱਪਰ ਕਰਵਾਈ ਜਾ ਰਹੀ ਕਨਵੈਨਸ਼ਨ ਦੌਰਾਨ ਅਸਿੱਧੇ ਢੰਗ ਨਾਲ ਕੇਜਰੀਵਾਲ ‘ਤੇ ਸਿਆਸੀ ਵਾਰ ਕਰੇਗੀ। ਜ਼ਿਕਰਯੋਗ ਹੈ ਕਿ ਯਾਦਵ ਓਰਬਿਟ ਬੱਸ ਕਾਂਡ ਦੌਰਾਨ ਖੁਦ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਮਿਲਣ ਪੰਜਾਬ ਆਏ ਸਨ।

Facebook Comment
Project by : XtremeStudioz