Close
Menu

ਕੇਜਰੀਵਾਲ ‘ਤੇ ਹਮਲੇ ਰੋਕਣ ਲਈ ‘ਆਪ’ ਨੇ ਉਠਾਏ ਕਦਮ

-- 02 January,2015

ਨਵੀਂ ਦਿੱਲੀ, ਆਪ ਪ੍ਰਮੁੱਖ ਅਰਵਿੰਦ ਕੇਜਰੀਵਾਲ ‘ਤੇ ਹਮਲਿਆਂ ਨੂੰ ਰੋਕਣ ਦੇ ਯਤਨਾਂ ‘ਚ ਪਾਰਟੀ ਨੇ ਮੰਚ ਦੇ ਨਜ਼ਦੀਕ ਆਪਣੇ ਕਾਰਜ ਕਰਤਾ ਲਗਾਉਣ ਤੇ ਇਲਾਕੇ ਦਾ ਘੇਰਾਉ ਕਰਨ ਸਮੇਤ ਕਈ ਉਠਾਏ ਹਨ ਕਿ ਤਾਂ ਜੋ ਮੰਚ ਅਤੇ ਲੋਕਾਂ ਵਿਚਕਾਰ ਉਚਿੱਤ ਦੂਰੀ ਰੱਖੀ ਜਾ ਸਕੇ। ਪਿਛਲੇ ਹਫ਼ਤੇ ਇਕ ਨੌਜਵਾਨ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ‘ਤੇ ਹਮਲੇ ਦਾ ਉਸ ਸਮੇਂ ਯਤਨ ਕੀਤਾ ਸੀ, ਜਦੋਂ ਉਹ ਦੇਵਲੀ ਵਿਧਾਨ ਸਭਾ ਖੇਤਰ ‘ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪਾਰਟੀ ਦੇ ਦੇਵਲੀ ਤੋਂ ਉਮੀਦਵਾਰ ਪ੍ਰਕਾਸ਼ ਜਾਰਵਾਲ ਨੇ ਸਟੇਜ ਦੇ ਕੋਲ ਪਾਰਟੀ ਕਾਰਜ ਕਰਤਾ ਲਗਾਏ ਤਾਂ ਜੋ ਕੋਈ ਬਾਹਰੀ ਜਾਂ ਸ਼ੱਕੀ ਤੱਤ ਸਟੇਜ ਦੇ ਕੋਲ ਨਾ ਜਾ ਸਕੇ। ਇਕ ਪਾਰਟੀ ਸੂਤਰ ਨੇ ਕਿਹਾ ਕਿ ਜੇ ਕੋਈ ਹਮਲਾ ਹੁੰਦਾ ਹੈ ਤਾਂ ਉਠਾਏ ਗਏ ਕਦਮਾਂ ਨਾਲ ਪਾਰਟੀ ਕਾਰਜ ਕਰਤਾ ਸਮੇਂ ਰਹਿੰਦੇ ਉਸ ਨੂੰ ਟਾਲ ਸਕਦੇ ਹਨ।

Facebook Comment
Project by : XtremeStudioz