Close
Menu

ਕੇਜਰੀਵਾਲ ਦਾ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ, ਕਿਹਾ- ਆਖਿਰ ਕੀ ਚਾਹੁੰਦੇ ਹਨ ਮੋਦੀ

-- 23 August,2015

ਨਵੀਂ ਦਿੱਲੀ, 23 ਅਗਸਤ  – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਆਪਣੇ ਵਿਧਾਇਕ ਤੇ ਸਾਬਕਾ ਕਮਾਂਡੋ ਸੁਰਿੰਦਰ ਸਿੰਘ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਸਵੇਰੇ ਟਵੀਟ ਕੀਤਾ ਤੇ ਟਵੀਟ ਦੇ ਜਰੀਏ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਲਿਖਿਆ ਹੈ ਕਿ ਆਖਿਰ ਪ੍ਰਧਾਨ ਮੰਤਰੀ ਕਰਨਾ ਕੀ ਚਾਹੁੰਦੇ ਹਨ। ਦਰਅਸਲ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੁਰਿੰਦਰ ਸਿੰਘ ਨੂੰ 30 ਹਜ਼ਾਰ ਰੁਪਏ ਦੇ ਬੇਲ ਬਾਂਡ ‘ਤੇ ਸ਼ਨੀਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ। ਉਨ੍ਹਾਂ ਨੂੰ ਨੂੰ ਐਨਡੀਐਮਸੀ ਕਰਮਚਾਰੀ ਦੀ ਮਾਰ ਕੁਟਾਈ ਦੇ ਮਾਮਲੇ ‘ਚ 21 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Facebook Comment
Project by : XtremeStudioz