Close
Menu

ਕੇਜਰੀਵਾਲ ਨੇ ਐਨ.ਡੀ.ਏ. ਨੂੰ ‘ਯੂ-ਟਰਨ ਸਰਕਾਰ’ ਦੱਸਿਆ

-- 30 December,2014

ਨਵੀਂ ਦਿੱਲੀ, ਭਾਜਪਾ ‘ਤੇ ਸਖ਼ਤ ਹਮਲਾ ਕਰਦੇ ਹੋਏ ‘ਆਪ’ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੀ ਰਾਜਗ ਨੀਤ ਗਠਜੋੜ ਸਰਕਾਰ ਨੂੰ ‘ਯੂ-ਟਰਨ ਸਰਕਾਰ’ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾ ਕੀਤੇ ਗਏ ਸਾਰੇ ਵਾਅਦਿਆਂ ਤੋਂ ‘ਭਗਵਾ’ ਪਾਰਟੀ ਨੇ ਪਿੱਠ ਦਿਖਾਈ ਹੈ। ਕਥਿਤ ਜਬਰਨ ਧਰਮ ਪਰਿਵਰਤਨ ਅਤੇ ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂ ਰਾਮ ਗੋਡਸੇ ਦੀ ਮੂਰਤੀ ਦੀ ਮੰਗ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ‘ਉਹ ਕਹਿੰਦੇ ਸਨ ਕਿ ਵਿਕਾਸ ਕਰਾਂਗੇ ਤੇ ਹੁਣ ਉਹ ਕਹਿ ਰਹੇ ਹਨ ਕਿ ਧਰਮ ਪਰਿਵਰਤਨ, ਲਵ ਜਿਹਾਦ ਕਰਾਂਗੇ ਅਤੇ ਨੱਥੂ ਰਾਮ ਗੋਡਸੇ ਦੀ ਮੂਰਤੀ ਬਣਾਵਾਂਗੇ’। ਸੋਮਵਾਰ ਨੂੰ ਪਟੇਲ ਨਗਰ ਵਿਧਾਨ ਸਭਾ ਖੇਤਰ ‘ਚ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ‘ਤੇ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕੁਝ ਕੰਪਨੀਆਂ ਦੇ ਪੱਖ ‘ਚ ਸਰਕਾਰ ਨੇ ਉਨ੍ਹਾਂ ਦੀਆਂ ਕੀਮਤਾਂ ‘ਚ ਦਸ ਗੁਣਾ ਵਾਧਾ ਕਰ ਦਿੱਤਾ ਹੈ।

Facebook Comment
Project by : XtremeStudioz