Close
Menu

ਕੇਜਰੀਵਾਲ ਨੇ ਸ਼ੀਲਾ ਦੀਕਸ਼ਿਤ ਨੂੰ 22,000 ਵੋਟਾਂ ਨਾਲ ਹਰਾਇਆ

-- 08 December,2013

ਨਵੀਂ ਦਿੱਲੀ—ਦਿੱਲੀ ਦੀ ਸਿਆਸਤ ‘ਚ ਐਤਵਾਰ ਦਾ ਦਿਨ ਕਿਸੇ ‘ਕਾਲੇ’ ਦਿਨ ਨਾਲੋਂ ਘੱਟ ਨਹੀਂ ਰਿਹਾ ਅਤੇ ਇਸ ਨੇ ਦਿੱਲੀ ‘ਚ ਸ਼ੀਲਾ ਦੀਕਸ਼ਿਤ ਦੇ 15 ਸਾਲ ਦੇ ਇਤਿਹਾਸ ਦਾ ਅੰਤ ਕਰ ਦਿੱਤਾ। ਦਿੱਲੀ ‘ਚ ਹੋਈਆਂ ਚੋਣਾਂ ਦੇ ਨਤੀਜੇ ਜਿਵੇਂ-ਜਿਵੇਂ ਸਾਹਮਣੇ ਆਉਂਦੇ ਗਏ ਕਾਂਗਰਸ ਦੇ ਪਤਨ ਦੀ ਪੁੱਠੀ ਗਿਣਤੀ ਵੀ ਸ਼ੁਰੂ ਹੁੰਦੀ ਗਈ। ਆਪਣੇ ਗੜ੍ਹ ‘ਚ ਸ਼ੀਲਾ ਸਰਕਾਰ ਨੂੰ ਇੰਨੀ ਕਰਾਰੀ ਹਾਰ ਮਿਲੀ ਕਿ ਉਸ ਤੋਂ ਉਭਰਨਾ ਹੁਣ ਉਸ ਲਈ ਨਾਮੁਮਕਿਨ ਹੋ ਜਾਏਗਾ।
ਦਿੱਲੀ ਦੀ ਸਿਆਸਤ ‘ਚ ਜੋ ਸਭ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਉਹ ਸੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ। ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਜਿੱਥੇ ਉਮੀਦ ਨਾਲੋਂ ਵੱਧ ਸੀਟਾਂ ਲੈਂਦੇ ਹੋਏ ਦੂਜੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਮਾਣ ਹਾਸਲ ਕੀਤਾ ਉਥੇ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਸ਼ੀਲਾ ਦੀਕਸ਼ਿਤ ਨੂੰ 22000 ਵੋਟਾਂ ਨਾਲ ਹਰਾ ਕੇ ਹੁੰਝਾ ਫੇਰ ਜਿੱਤ ਦਰਜ ਕੀਤੀ। ਅਰਵਿੰਦ ਕੇਜਰੀਵਾਲ ਦੀ ਜਿੱਤ ਦਾ ਐਲਾਨ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਕੈਮਰੇ ਦੇ ਸਾਹਮਣੇ ਆਏ। ਆਪਣੇ ਸੰਖੇਪ ਜਿਹੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਹੈ ਇਹ ਦਿੱਲੀ ਵਾਲਿਆਂ ਦੀ ਜਿੱਤ ਹੈ, ਇਹ ਆਮ ਆਦਮੀ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਹੁਣ ਦੇਖਣਾ ਆਉਣ ਵਾਲੇ ਸਮੇਂ ‘ਚ ਦਿੱਲੀ ਹੀ ਨਹੀਂ ਪੂਰੇ ਦੇਸ਼ ਦਾ ਮਾਹੌਲ ਬਦਲੇਗਾ।
ਉਧਰ ਦੂਜੇ ਪਾਸੇ ਰਾਜਸਥਾਨ ‘ਚ ਵਸੁੰਧਰਾ ਰਾਜੇ 60000 ਵੋਟਾਂ ਨਾਲ ਜਿੱਤ ਗਈ ਹੈ। ਦੇਸ਼ ‘ਚ ਕਾਂਗਰਸ ਦੇ ਖਿਲਾਫ ਜੋ ਲਹਿਰ ਚੱਲ ਰਹੀ ਹੈ ਉਹ ਇਨ੍ਹਾਂ ਚੋਣਾਂ ਵਿਚ ਸਾਫ ਦਿਖਾਈ ਦਿੱਤੀ। ਕਾਂਗਰਸ ਕਿਸੇ ਵੀ ਸੂਬੇ ‘ਚ ਜਿੱਤ ਹਾਸਲ ਨਹੀਂ ਕਰ ਸਕੀ ਅਤੇ ਉਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।

Facebook Comment
Project by : XtremeStudioz