Close
Menu

ਕੇ.ਬੀ.ਸੀ. ਵਰਗੇ ਸ਼ੋਅ ਨੂੰ ਹੋਸਟ ਕਰਨਾ ਚਾਹੁੰਦੇ ਹਨ ਰਣਬੀਰ ਕਪੂਰ

-- 18 September,2013

Actors_get_a_lo6177

ਮੁੰਬਈ – 18 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਦਾ ਕਹਿਣਾ ਹੈ ਕਿ ਉਹ ਰਿਐਲਟੀ ਸ਼ੋਅ ਕੌਣ ਬਣੇਗਾ ਕਰੋੜਪਤੀ ਵਰਗੇ ਗੇਮ ਸ਼ੋਅ ਨੂੰ ਉਹ ਹੋਸਟ ਕਰਨਾ ਚਾਹੁੰਦੇ ਹਨ। ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ ਬੇਸ਼ਰਮ ਦੇ ਪ੍ਰਚਾਰ ਦੌਰਾਨ ਅਜੇ ਹਾਲ ਹੀ ਵਿਚ ਆਪਣੀ ਮਾਂ ਨੀਤੂ ਸਿੰਘ ਦੇ ਨਾਲ ਕੇ.ਬੀ.ਸੀ. ਦੇ ਸੈੱਟ ‘ਤੇ ਗਏ ਸਨ। ਰਣਬੀਰ ਕਪੂਰ ਨੇ ਕਿਹਾ ਕਿ ਮੈਂ ਬੇਹੱਦ ਖੁਸ਼ ਹਾਂ ਕਿ ਛੋਟੇ ਪਰਦਾ ਵੀ ਵੱਡਾ ਕੰਮ ਕਰ ਰਿਹਾ ਹੈ। ਮੈਂ ਸਲਮਾਨ ਖਾਨ ਦੇ ਬਿੱਗ ਬੌਸ ਅਤੇ ਅਮਿਤ ਜੀ ਦੇ ਕੇ.ਬੀ.ਸੀ. ਨੂੰ ਬੇਹੱਦ ਪਸੰਦ ਕਰਦਾ ਹਾਂ। ਰਾਕਸਟਾਰ ਨੇ ਕਿਹਾ ਕਿ ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਕੇ.ਬੀ.ਸੀ. ਵਰਗੇ ਸ਼ੋਅ ਨੂੰ ਹੋਸਟ ਕਰਨਾ ਚਾਹੁੰਦਾ ਹਾਂ। ਮੈਂ ਟੀ.ਵੀ. ਨਾਲ ਵੀ ਜੁੜ ਕੇ ਆਪਣੀ ਪ੍ਰਤਿਭਾ ਦਿਖਾਉਣਾ ਚਾਹੁੰਦਾ ਹਾਂ। ਇਕ ਸਵਾਲ ਦੇ ਸਵਾਬ ‘ਚ ਰਣਬੀਰ ਨੇ ਕਿਹਾ ਕਿ ਉਹ ਅਜੇ ਨਵੇਂ ਹਨ ਅਤੇ ਉਨ੍ਹਾਂ ਨੇ ਕਾਫੀ ਅੱਗੇ ਤੱਕ ਜਾਣਾ ਹੈ। ਜ਼ਿਕਰਯੋਗ ਹੈ ਕਿ ਅਭਿਨਵ ਕਸ਼ਯਪ ਦੇ ਨਿਰਦੇਸ਼ਨ ‘ਚ ਬਣੀ ਫਿਲਮ ਬੇਸ਼ਰਮ ‘ਚ ਰਣਬੀਰ ਕਪੂਰ ਤੋਂ ਇਲਾਵਾ ਰਿਸ਼ੀ ਕਪੂਰ, ਨੀਤੂ ਸਿੰਘ, ਪੱਲਵੀ ਸ਼ਾਰਦਾ ਅਤੇ ਜਾਵੇਦ ਜਾਫਰੀ ਦੀ ਮੁੱਖ ਭੂਮਿਕਾ ਹੈ।

Facebook Comment
Project by : XtremeStudioz