Close
Menu

ਕੈਂਡਲ ਜੈਨਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਫੋਟੋਸ਼ੂਟ ‘ਚ ਨਜ਼ਰ ਆਈ ਜ਼ਬਰਦਸਤ ਕੈਮਿਸਟਰੀ

-- 03 May,2017

ਮੁੰਬਈ— ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਹਾਲੀਵੁੱਡ ਅਭਿਨੇਤਰੀ ਕੈਂਡਲ ਜੇਨਰ ਦੇ ਨਾਲ ਇਕ ਫੋਟੋਸ਼ੂਟ ਦੌਰਾਨ ਇਕੱਠੇ ਨਜ਼ਰ ਆਏ ਸਨ। ਵਾਗ ਇਡੀਆ ਮੈਗਜ਼ੀਨ ਦੀ 10ਵੀਂ ਵਰ੍ਹੇਗੰਢ ‘ਤੇ ਇਕ ਮਸ਼ਹੂਰ ਫੋਟੋਗ੍ਰਾਫਰ ਮਾਰਿਊ ਟੇਸਿਟਨੋ ਨੇ ਦੋਵੇਂ ਸੈਲੀਬ੍ਰਿਟੀ ਦੀ ਤਸਵੀਰਾਂ ਕੈਪਚਰ ਕੀਤੀਆਂ ਹਨ। ਬੀਤੇ ਦਿਨੀਂ ਮਾਰਿਊ ਭਾਰਤ ਆਏ ਹੋਏ ਸਨ। ਉਨ੍ਹਾਂ ਕੈਟਰੀਨਾ ਕੈਫ, ਸੁਸ਼ਾਂਤ ਸਿੰਘ ਰਾਜਪੂਤ ਅਤੇ ਕੈਂਡਲ ਜੈਨਰ ਦੀਆਂ ਕੁਝ ਤਸਵੀਰਾਂ ਕਲਿਕ ਕੀਤੀਆਂ ਸਨ। ਟੀਮ ਨੇ ਇਨ੍ਹਾਂ ਤਸਵੀਰਾਂ ਨੂੰ ਕਾਫੀ ਲੁਕਾ ਕੇ ਰੱਖਿਆ ਸੀ। 

ਜ਼ਿਕਰਯੋਗ ਹੈ ਕਿ ਇਹ ਫੋਟੋਸ਼ੂਟ ਰਾਜਸਥਾਨ ਦੇ ਸਮੋਡੇ ਪੈਲੇਸ ‘ਚ ਕੀਤਾ ਗਿਆ ਸੀ। ਇਸ ਫੋਟੋਸ਼ੂਟ ਦੀ ਇਕ ਤਸਵੀਰ ‘ਚ ਸੁਸ਼ਾਂਤ ਨੂੰ ਇਕ ਰਾਜਕੁਮਾਰ ਦੇ ਆਉਟਫਿਟ ‘ਚ ਦੇਖ ਸਕਦੇ ਹੋ। ਇਨ੍ਹਾਂ ਤਸਵੀਰਾਂ ‘ਚ ਕੈਂਡਲ ਅਤੇ ਸੁਸ਼ਾਂਤ ਦੀ ਕੈਮਿਸਟਰੀ ਕਾਫੀ ਵਧੀਆ ਲੱਗ ਰਹੀ ਹੈ। ਕੈਂਡਲ ਫੋਟੋਸ਼ੂਟ ਤੋਂ ਬਾਅਦ 4 ਫਰਵਰੀ ਨੂੰ ਅਮਰੀਕਾ ਵਾਪਸ ਚਲੀ ਗਈ ਸੀ। ਇਸ ਤੋਂ ਇਲਾਵਾ ਸੁਸ਼ਾਂਤ ਆਪਣੀ ਆਉਣ ਵਾਲੀ ਫਿਲਮ ‘ਰਾਬਤਾ’ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। 

Facebook Comment
Project by : XtremeStudioz