Close
Menu

ਕੈਂਡੀ ’ਚ ਮੁੜ ਕਰਫਿਊ, ਇੰਟਰਨੈੱਟ ’ਤੇ ਪਾਬੰਦੀ

-- 08 March,2018

ਕੋਲੰਬੋ: ਬੋਧੀਆਂ ਅਤੇ ਘੱਟ ਗਿਣਤੀ ਮੁਸਲਮਾਨਾਂ ਵਿਚਕਾਰ ਹਿੰਸਾ ਦੀਆਂ ਰਿਪੋਰਟਾਂ ਮਗਰੋਂ ਕੈਂਡੀ ਜ਼ਿਲ੍ਹੇ ’ਚ ਬੁੱਧਵਾਰ ਨੂੰ ਮੁੜ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਕਈ ਸਖ਼ਤ ਧਾਰਾਵਾਂ ਵੀ ਲਾਗੂ ਕੀਤੀਆਂ ਹੋਈਆਂ ਹਨ। ਸਰਕਾਰੀ ਤਰਜਮਾਨ ਰਜਿਤਾ ਸੇਨਾਰਤਨੇ ਨੇ ਕਿਹਾ ਕਿ ਹਿੰਸਾ ਰੋਕਣ ਲਈ ਪਾਬੰਦੀਆਂ ਦੇ ਸਮੇਂ ’ਚ ਵਾਧਾ ਕੀਤਾ ਗਿਆ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐਮਰਜੈਂਸੀ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ ਕਰਫਿਊ ਵਾਲੇ ਇਲਾਕਿਆਂ ’ਚ ਪੁਲੀਸ ਨੇ ਦੰਗਾਕਾਰੀਆਂ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਦਾਗੇ। ਕੈਂਡੀ ਸ਼ਹਿਰ ਦੇ ਬਾਹਰਲੇ ਇਲਾਕਿਆਂ ’ਚ ਰਾਤ ਨੂੰ ਹੋਈ ਹਿੰਸਾ ਦੌਰਾਨ ਤਿੰਨ ਪੁਲੀਸ ਵਾਲੇ ਜ਼ਖ਼ਮੀ ਹੋ ਗਏ।

Facebook Comment
Project by : XtremeStudioz