Close
Menu

ਕੈਂਸਰ ਦੇ ਚੌਥੇ ਪੜਾਅ ’ਤੇ ਹਨ ਪਰੀਕਰ

-- 04 March,2019

ਪਣਜੀ, 4 ਮਾਰਚ
ਕੈਬਨਿਟ ਮੰਤਰੀ ਵਿਜੈ ਸਰਦੇਸਾਈ ਨੇ ਅੱਜ ਇੱਥੇ ਕਿਹਾ ਕਿ ਗੋਆ ਦੇ ਮੁੱਖ ਮੰਤਰੀ ਕੈਂਸਰ ਰੋਗ ਦੀ ਚੌਥੀ ਸਟੇਜ ’ਤੇ ਹਨ। ਭਾਜਪਾ ਦੀ ਭਾਈਵਾਲ ਗੋਆ ਫਾਰਵਰਡ ਪਾਰਟੀ ਦੇ ਮੁਖੀ ਸਰਦੇਸਾਈ ਨੇ ਪਰੀਕਰ ਦੀ ਬਿਮਾਰੀ ਬਾਰੇ ਖੁੱਲ੍ਹ ਕੇ ਦੱਸਿਆ ਹੈ ਜਦਕਿ ਮੁੱਖ ਮੰਤਰੀ ਦਫ਼ਤਰ ਨੇ ਅਜੇ ਤੱਕ ਬਿਮਾਰੀ ਸਬੰਧੀ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਹੈ। ਸਰਦੇਸਾਈ ਨੇ ਕਿਹਾ ਕਿ ਉਹ ਵਿਕਾਸ ਕੰਮਾਂ ਲਈ ਗ੍ਰਾਂਟ ਜਾਰੀ ਕਰਨ ’ਤੇ ਉਹ ਮੁੱਖ ਮੰਤਰੀ ਦਾ ਧੰਨਵਾਦ ਕਰਨ ਜਾ ਰਹੇ ਹਨ, ਜੋ ਕੈਂਸਰ ਰੋਗ ਦੇ ਅੰਤਿਮ ਪੜਾਅ ’ਤੇ ਹੋਣ ਦੇ ਬਾਵਜੂਦ ਲੋਕਾਂ ਦੇ ਕੰਮ ਕਰ ਰਹੇ ਹਨ।

Facebook Comment
Project by : XtremeStudioz