Close
Menu

ਕੈਚ ਜਾਣ ਬੁੱਝ ਕੇ ਨਹੀਂ ਛੱਡੇ : ਸ਼ਮੀ

-- 24 October,2013

ਰਾਂਚੀ- ਭਾਰਕੀ ਕ੍ਰਿਕਟ ਟੀਮ ਦੇ ਉਭਰਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਬੁੱਧਵਾਰ ਨੂੰ ਇਥੇ ਆਸਟ੍ਰੇਲੀਆ ਖਿਲਾਫ ਭਾਰਤੀ ਟੀਮ ਵਲੋਂ ਕੈਚ ਛੱਡੇ ਜਾਣ ਬਾਰੇ ਦੱਸਿਆ ਕਿ ਟੀਮ ਨੇ ਕੈਚ ਜਾਣ ਬੁੱਝ ਕੇ ਨਹੀਂ ਛੱਡੇ। ਭਾਰਤ-ਆਸਟ੍ਰੇਲੀਆ ਵਿਚਾਲੇ ਮੀਂਹ ਦੌਰਾਨ ਬੁੱਧਵਾਰ ਚੌਥਾ ਕੌਮਾਂਤਰੀ ਇਕ ਰੋਜ਼ਾ ਮੈਚ ਰੱਦ ਕੀਤੇ ਜਾਣ ਤੋਂ ਬਾਅਦ ਆਯੋਜਿਤ ਪ੍ਰੈਸ ਕਾਨਫਰੰਸ ‘ਚ ਸ਼ਮੀ ਨੇ ਕਿਹਾ ਕਿ ਕੈਚ ਛੁੱਟਣਾ ਕੋਈ ਆਮ ਗੱਲ ਨਹੀਂ ਹੈ ਅਤੇ ਕੋਈ ਵੀ ਟੀਮ ਜਾਂ ਖਿਡਾਰੀ ਜਾਣ ਬੁੱਝ ਕੇ ਕੈਚ ਨਹੀਂ ਛੱਡਦਾ ਹੈ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਜਿਥੇ ਆਸਟ੍ਰੇਲੀਆਈ ਕਪਤਾਨ ਬੇਲੀ ਦਾ ਸਲਿਪ ‘ਤੇ ਕੈਚ ਛੱਡ ਦਿੱਤਾ ਸੀ ਉਥੇ ਕਪਤਾਨ ਧੋਨੀ ਨੇ ਵਿਕਟ ਪਿੱਛੇ, ਯੁਵਰਾਜ ਨੇ ਕਵਰ ‘ਚ ਅਤੇ ਸੁਰੇਸ਼ ਰੈਨਾ ਅਤੇ ਆਰ ਅਸ਼ਵਿਨ ਨੇ ਵੀ ਕੈਚ ਛੱਡੇ ਸਨ। ਆਪਣੀਆਂ ਗੇਂਦਾਂ ‘ਚ ਤੇਜ਼ੀ ਬਾਰੇ ਪੁੱਛੇ ਜਾਣ ‘ਤੇ ਸ਼ਮੀ ਨੇ ਕਿਹਾ ਕਿ ਇਹ ਮੌਸਮ ਅਤੇ ਖੇਡਣ ਦੇ ਹਾਲਾਤਾਂ ‘ਤੇ ਕਾਫੀ ਕੁਝ ਨਿਰਭਰ ਕਰਦਾ ਹੈ।

Facebook Comment
Project by : XtremeStudioz