Close
Menu

ਕੈਟਰੀਨਾ ਲਈ ‘ਬੇਸ਼ਰਮ’ ਹੋਇਆ ਰਣਬੀਰ

-- 08 September,2013

KATRINA-RANBEER

ਫ਼ਿਲਮ ‘ਬੇਸ਼ਰਮ’ ਦੇ ਟ੍ਰੇਲਰ ਅਤੇ ਗੀਤਾਂ  ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਫ਼ਿਲਮ ਨਾਲ ਪੱਲਵੀ ਸ਼ਾਰਦਾ ਲੀਡ ਰੋਲ ਵਿਚ ਬਾਲੀਵੁੱਡ ਵਿਚ ਕਦਮ ਰੱਖਣ ਵਾਲੀ ਹੈ। ਇੰਨਾ ਹੀ ਨਹੀਂ, ਇਸ ਵਿਚ ਪਹਿਲੀ ਵਾਰ ਦਰਸ਼ਕਾਂ ਨੂੰ ਰਣਬੀਰ ਕਪੂਰ ਆਪਣੇ ਰੀਅਲ ਮੰਮੀ-ਪਾਪਾ ਭਾਵ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਕਪੂਰ ਨਾਲ ਸਕ੍ਰੀਨ ਸ਼ੇਅਰ ਕਰਦਾ ਨਜ਼ਰ ਆਏਗਾ। ਪਰ ਇਸ ਫ਼ਿਲਮ ਨੂੰ ਰਣਬੀਰ ਕਪੂਰ ਪੂਰੀ ਤਰ੍ਹਾਂ ਆਪਣੀ ਫੈਮਿਲੀ ਫ਼ਿਲਮ ਬਣਾਉਣ ਦੇ ਚੱਕਰ ਵਿਚ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਇਸ ਫ਼ਿਲਮ ਵਿਚ ਉਸ ਦੇ ਨਾਲ ਹੀਰੋਇਨ ਉਸ ਦੀ ਪ੍ਰੇਮਿਕਾ ਕੈਟਰੀਨਾ ਕੈਫ ਹੋਵੇ, ਇਸ ਲਈ ਉਸ ਨੇ ‘ਬੇਸ਼ਰਮੀ’ ਨਾਲ ਨਿਰਦੇਸ਼ਕ ਅਭਿਨਵ ਕਸ਼ਯਪ ਨੂੰ ਕਿਹਾ ਵੀ ਕਿ ਉਹ ਫ਼ਿਲਮ ਵਿਚ ਕੈਟਰੀਨਾ ਨੂੰ ਲੈ ਲਏ ਪਰ ਅਭਿਨਵ ਦਾ ਦਿਲ ਪਹਿਲਾਂ ਹੀ ਪੱਲਵੀ ‘ਤੇ ਅੜਿਆ ਹੋਇਆ ਸੀ।
ਅਜਿਹੇ ਵਿਚ ਅਭਿਨਵ ਨੇ ਆਪਣੀ ਇੱਛਾ ਦੇ ਅੱਗੇ ਰਣਬੀਰ ਦੀ ਇੱਛਾ ਦਾ ਬਿਲਕੁਲ ਖਿਆਲ ਨਹੀਂ ਕੀਤਾ। ਕਿਹਾ ਜਾ ਰਿਹਾ ਹੈ ਕਿ ਅਭਿਨਵ ਅਤੇ ਪੱਲਵੀ ਦਾ ਰਿਸ਼ਤਾ ਦੋਸਤੀ ਤੋਂ ਵਧੇਰੇ ਹੀ ਹੈ, ਇਸ ਲਈ ਅਭਿਨਵ ਨੇ ਆਪਣੀ ਫ਼ਿਲਮ ਵਿਚ ਪੱਲਵੀ ਨੂੰ ਹੀਰੋਇਨ ਬਣਾਉਣ ਵਿਚ ਦੇਰ ਨਹੀਂ ਕੀਤੀ। ਉਂਝ ‘ਬੇਸ਼ਰਮ’ ਵਿਚ  ਜੇਕਰ ਪੱਲਵੀ ਨਾ ਵੀ ਹੁੰਦੀ ਤਾਂ ਵੀ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਹੋਣ ਕਾਰਨ ਅਭਿਨਵ ਕਦੇ ਵੀ ਕੈਟਰੀਨਾ ਨੂੰ ਨਾ ਲੈਂਦਾ ਕਿਉਂਕਿ ਉਹ ਆਪਣੀ ਫ਼ਿਲਮ ਵਿਚ ਸਲਮਾਨ ਖਾਨ ਨਾਲ ਜੁੜੇ ਕਿਸੇ ਵੀ ਸਿਤਾਰੇ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਸ ਫ਼ਿਲਮ ਨਾਲ ਅਭਿਨਵ ਸਿੱਧ ਕਰਨਾ ਚਾਹੁੰਦੈ ਕਿ ਉਹ ਸਲਮਾਨ ਤੋਂ ਬਿਨਾਂ ਵੀ ਸਫਲ ਹੋ ਸਕਦਾ ਹੈ। ਵਰਨਣਯੋਗ ਹੈ ਕਿ ਸਾਲ 2010 ਦੀ ਹਿੱਟ ਫ਼ਿਲਮ ‘ਦਬੰਗ’ ਦਾ ਨਿਰਦੇਸ਼ਕ ਅਭਿਨਵ ਹੀ ਸੀ ਪਰ ਫ਼ਿਲਮ ਦੀ ਸਫਲਤਾ ਦਾ ਸਾਰਾ ਕ੍ਰੈਡਿਟ ਸਲਮਾਨ ਅਤੇ ਅਰਬਾਜ਼ ਖਾਨ ਨੇ ਲੈ ਲਿਆ ਸੀ, ਜੋ ਅਭਿਨਵ ਨੂੰ ਬਹੁਤ ਬੁਰਾ ਲੱਗਾ ਸੀ, ਜਿਸ ਕਾਰਨ ਅਭਿਨਵ ਅਤੇ ਸਲਮਾਨ ਵਿਚਾਲੇ ਵਿਵਾਦ ਹੋ ਗਿਆ ਸੀ। ਸਲਮਾਨ ਨੇ ਗੁੱਸੇ ਵਿਚ ਕਹਿ ਦਿੱਤਾ ਸੀ ਕਿ ਅਭਿਨਵ, ਸਲਮਾਨ ਬਿਨਾਂ ਕੁਝ ਵੀ ਨਹੀਂ ਹੈ, ਇਸ ਲਈ ‘ਦਬੰਗ-2′ ਤੋਂ ਅਭਿਨਵ ਨੂੰ ਬਾਹਰ ਕਰ ਦਿੱਤਾ ਗਿਆ ਸੀ, ਜਿਸ ਪਿੱਛੋਂ ਅਭਿਨਵ ਨੇ ਰਣਬੀਰ ਕਪੂਰ ਨੂੰ ਲੈ ਕੇ ਫ਼ਿਲਮ ‘ਬੇਸ਼ਰਮ’ ਬਣਾਉਣ ਦਾ ਐਲਾਨ ਕਰ ਦਿੱਤਾ ਸੀ।

Facebook Comment
Project by : XtremeStudioz