Close
Menu

ਕੈਥਲਿਨ ਵਿਨ ਵਲੋਂ ਹਾਰਪਰ ਉੱਤੇ ਕੀਤੇ ਜਾ ਰਹੇ ਸ਼ਾਬਦਿਕ ਹਮਲੇ ਉੱਸਦੀ ਆਪਣੀ ਭੜਾਸ

-- 12 August,2015

ਉਂਟੇਰੀਓ ਪ੍ਰੀਮੀਅਰ ਕੈਥਲਿਨ ਵਿੰਨ ਖਾਹ ਮਖਾਹ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਉੱਪਰ ਟਿਪਣੀਆਂ ਕਾਰਣ ਇਕ ਅਨੋਖੇ ਵਿਵਾਦ ਵਿਚ ਘਿਰਦੀ ਨਜ਼ਰ ਆ ਰਹੀ ਹੈ ਅਤੇ ਇਹ ਸ਼ਾਬਦਿਕ ਹਮਲੇ ਉਨ੍ਹਾਂ ਦੀ ਆਪਣੀ ਭੜਾਸ ਦੇ ਕਾਰਣ ਹਨ।

ਵਿੰਨ ਨੇ ਹਾਲ ਵਿਚ ਕਿਹਾ ਕਿ ਅਗਰ ਸਰ ਜੌਹਨ ਏ ਮੱਕਡੋਨਾਲਡ ਦੀ ਥਾਂ ਤੇ ਅਗਰ ਉਸ ਵਕਤ ਸਟੀਫਨ ਹਾਰਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਹੁੰਦੇ ਤਾਂ ਕੈਨੇਡਾ ਨੈਸ਼ਨਲ ਰੇਲਵੇ ਕਦੇ ਵੀ ਨਾ ਬਣਾਇਆ ਜਾਂਦਾ।

ਟੋਰਾਂਟੋ ਦੇ ਸਾਬਕਾ ਪੁਲੀਸ ਚੀਫ ਬਿਲ ਬਲੇਅਰ, ਜੋ ਹੁਣ ਟੋਰਾਂਟੋ ਹਲਕੇ ਤੋਂ ਲਿਬਰਲ ਉਮੀਦਵਾਰ ਵੀ ਹਨ, ਦੀ ਮੌਜੂਦਗੀ ਵਿਚ ਬੋਲਦਿਆਂ ਵਿਨ ਨੇ ਕਿਹਾ ਕਿ ਅਗਰ ਬ੍ਰਿਟਿਸ਼ ਕੋਲੰਬੀਆਂ ਉਸ ਵਕਤ ਸਰ ਜੌਹਨ ਮਕਡੋਨਾਲਡ ਦੀ ਥਾਂ ਤੇ ਸਟੀਫਨ ਹਾਰਪਰ ਤੋਂ ਰੇਲਵੇਅ ਦੀ ਮੰਗ ਕਰਦੇ ਤਾਂ ਸਟੀਫਨ ਹਾਰਪਰ ਨੇ ਕਹਿਣਾ ਸੀ ਕਿ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ ਅਤੇ ਇਹ ਪ੍ਰੌਜੈਕਟ ਤੁਸੀਂ ਆਪ ਹੀ ਕਰੋ।

ਐਲਬਰਟਾ ਅਤੇ ਸਸਕਾਤੂਨ ਤੋਂ ਕੱਚਾ ਤੇਲ ਸੇਂਟ ਜੌਹਨ ਤੱਕ ਬਣਾਏ ਜਾਣ ਵਾਲੇ ਟਰਾਂਸਕੌਂਟੀਨੈਂਟਲ ਪਾਈਪਲਾਈਨ ਪ੍ਰੌਜੈਕਟ ਪਿਛੇ ਔਟਵਾ ਦਾ ਵੱਡਾ ਹੱਥ ਹੈ ਅਤੇ ਇਸ ਪ੍ਰੋਜੈਕਟ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੀ ਬਿਆਨਬਾਜ਼ੀ ਸਰਾਸਰ ਗਲਤ ਹੈ। ਇਹ ਇੱਕ ਕੌਮੀ ਪ੍ਰੌਜੈਕਟ ਹੈ ਅਤੇ ਇਸ ਨਾਲ ਕਈ ਰੁਜ਼ਗਾਰ ਪੈਦਾ ਹੋਣ ਜਾ ਰਹੇ ਹਨ। ਇਸ ਪ੍ਰੌਜੈਕਟ ਨੂੰ ਈਸਟ ਅਤੇ ਵੈਸਟ ਦੋਹਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਨਾਲ ਅਲਬਰਟਾ ਦੀ ਐਨ ਡੀ ਪੀ ਸਰਕਾਰ, ਨਿਉ ਬਰਨਸਵਿਕ ਦੀ ਲਿਬਰਲ ਸਰਕਾਰ ਸਹਿਮਤ ਹਨ ਪਰ ਉਨਟੇਰੀਓ ਅਤੇ ਕੈਬਕ ਦੀਆਂ ਲਿਬਰਲ ਸਰਕਾਰਾਂ ਇਸ ਵਿਚ ਅੜਿਕਾ ਬਣੀਆਂ ਹੋਈਆਂ ਹਨ ਅਤੇ ਇਸ ਦਾ ਕਾਰਣ ਸਿਰਫ ਤੇ ਸਿਰਫ਼ ਇਹ ਹੈ ਕਿ ਪਾਈਪਲਾਈਨ ਇਨ੍ਹਾਂ ਸੂਬਿਆਂ ਵਿਚੋਂ ਹੋ ਕੇ ਗੁਜ਼ਰਨ ਵਾਲੀ ਹੈ। ਅਸਲ ਵਿਚ ਉਨਟੇਰੀਓ ਵਿਚ ਇਹ ਪਾਈਪਲਾਈਨ ਪਹਿਲਾਂ ਤੋਂ ਹੀ ਮੌਜੂਦ ਹੈ ਅਤੇ ਸਿਰਫ਼ ਇਸ ਦੇ ਬਹਾਓ ਵਿਚ ਤਬਦੀਲੀ ਕਰਨੀ ਹੈ। ਕੈਨੇਡਾ ਇਸ ਤਰ੍ਹਾਂ ਦੀਆਂ ਪਾਈਪਲਾਈਨਾਂ ਕਈ ਦਹਾਕਿਆਂ ਤੋਂ ਬਣਾਉਂਦਾ ਆ ਰਿਹਾ ਹੈ ਅਤੇ ਇਸ ਵਿਚ ਕੈਨੇਡਾ ਦੀ ਕਾਬਲੀਅਤ ਉੱਤੇ ਕੋਈ ਸ਼ੱਕ ਨਹੀਂ ਹੈ। ਇਸ ਤਰ੍ਹਾਂ ਦੇ ਪ੍ਰੌਜੈਕਟਾਂ ਨੂੰ ਰੋਕਣਾ ਇੱਕ ਸੌੜੀ ਸਿਆਸਤ ਹੈ ਜੋ ਕਿ ਲਿਬਰਲ ਪ੍ਰੀਮੀਅਰ ਵਲੋਂ ਖੇਡੀ ਜਾ ਰਹੀ ਹੈ।

ਇਸ ਪ੍ਰੌਜੈਕਟ ਨੂੰ ਪਾਸ ਕਰਨ ਲਈ ਵਿਨ ਅਤੇ ਕੈਬਕ ਦੇ ਪ੍ਰੀਮੀਅਰ ਫਿਲੀਪ ਬੁਚਰਡ ਵਲੋਂ ਕਈ ਸ਼ਰਤਾਂ ਰਖੀਆਂ ਗਈਆਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਸ਼ਰਤਾਂ ਵਾਤਾਵਰਣ ਨੂੰ ਲੈ ਕੇ ਹਨ ਜਿਸ ਬਾਰੇ ਟਰਾਂਸਕੈਨੇਡਾ ਨੂੰ ਪੂਰੀ ਤਰ੍ਹਾਂ ਚੌਕਸ ਹੈ ਅਤੇ ਉਸ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ। ਇਸੇ ਤਰ੍ਹਾਂ ਅਗਰ ਸਰ ਜੌਹਨ ਮਕਡੋਨਾਲਡ ਨੂੰ ਉਸ ਵਕਤ ਇਹੋ ਜਿਹੀਆਂ ਅੜਚਨਾਂ ਆਉਂਦੀਆਂ ਤਾਂ ਰੇਲਵੇ ਪ੍ਰੌਜੈਕਟ ਨੇ ਵੀ ਕਦੇ ਪਾਸ ਨਹੀਂ ਸੀ ਹੋਣਾ।

ਵਿਨ ਵਲੋਂ ਜਸਟਿਨ ਟਰੂਡੋ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਉਹ ਉਸ ਨੂੰ ਪ੍ਰਧਾਨ ਮੰਤਰੀ ਬਣਿਆ ਵੇਖਣਾ ਚਾਹੁੰਦੀ ਹੈ। ਅਗਰ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣਨ ਵਿਚ ਨਾਕਾਮਯਾਬ ਰਹਿੰਦੇ ਹਨ ਤਾਂ ਵਿਨ ਦੇ ਫੈਡਰਲ ਸਰਕਾਰ ਤੋਂ ਨਿਖੇੜੇ ਕਾਰਣ ਉਨਟੇਰੀਓ ਸੂਬੇ ਦੇ ਲੋਕਾਂ ਨੂੰ ਸ਼ਾਇਦ ਕੋਈ ਵੱਡਾ ਫਾਇਦਾ ਨਾ ਹੋ ਸਕੇ।

Facebook Comment
Project by : XtremeStudioz