Close
Menu

ਕੈਥਲੀਨ ਵਿੱਨ ਨੇ ਰਿਫ਼ਊਜੀਆਂ ਨੂੰ ਛੇਤੀ ਤੋਂ ਛੇਤੀ ਵਸਾਉਣ ਦੀ ਕੀਤੀ ਅਪੀਲ

-- 09 September,2015

ਟੋਰਾਂਟੋ- ਓਂਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੱਨ ਵੱਲੋਂ ਫ਼ੈਡਰਲ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਸੀਰੀਅਨ ਰਿਫ਼ਊਜੀਆਂ ਨੂੰ ਕੈਨੇਡਾ ਵਿਚ ਸਥਾਈ ਤੌਰ ‘ਤੇ ਵਸਾਉਣ ਲਈ ਕੀਤੀ ਜਾ ਰਹੀ ਕਾਰਵਾਈ ਨੂੰ ਹੋਰ ਵੀ ਤੇਜ਼ ਕੀਤਾ ਜਾਵੇ। ਵਿੱਨ ਨੇ ਕਿਹਾ ਕਿ ਓਂਟਾਰੀਓ ਵਿਚ ਇੰਨੀ ਸਮਰੱਥਾ ਹੈ ਕਿ ਉਹ ਹੋਰ ਰਿਫ਼ਊਜੀਜ਼ ਨੂੰ ਵਸਾ ਸਕਦਾ ਹੈ। ਪਰ ਇਸ ਗੱਲ ਦਾ ਸਪਸ਼ਟੀਕਰਨ ਹਾਲੇ ਨਹੀਂ ਦਿੱਤਾ ਜਾ ਸਕਦਾ ਕਿ ਇੱਥੇ ਕਿੰਨੇ ਰਿਫ਼ਊਜੀ ਹੋਰ ਆ ਸਕਦੇ ਹਨ।

ਮੰਗਲਵਾਰ ਨੂੰ ਆਪਣੀ ਗੱਲ ਰੱਖਦਿਆਂ ਵਿੱਨ ਨੇ ਕਿਹਾ ਕਿ, “ਮੇਰੀ ਇਕ ਵੱਡੀ ਚਿੰਤਾ ਇਹ ਹੈ ਕਿ ਰਿਫ਼ਊਜੀਜ਼ ਨੂੰ ਛੇਤੀ ਤੋਂ ਛੇਤੀ ਉਨ੍ਹਾਂ ਦੀ ਕਾਗ਼ਜ਼ੀ ਕਾਰਵਾਈ ਮੁਕੰਮਲ ਕਰਕੇ ਉਨ੍ਹਾਂ ਦੇ ਵਸਣ ਦਾ ਇੰਤਜ਼ਾਮ ਕੀਤਾ ਜਾਵੇ। ਸਾਨੂੰ ਲੋੜ ਹੈ ਕਿ ਫ਼ੈਡਰਲ ਸਰਕਾਰ ਅਤੇ ਸੂਬਾਈ ਸਰਕਾਰਾਂ ਮਿਲਕੇ ਇਸ ਕੰਮ ਨੂੰ ਛੇਤੀ ਤੋਂ ਛੇਤੀ ਨੇਪਰੇ ਚਾੜ੍ਹਨ। ਜਿਸ ਨਾਲ ਰਿਫ਼ਊਜੀਆਂ ਦੇ ਆਉਣ ਅਤੇ ਸੂਬਿਆਂ ਵਿਚ ਵਸਣ ਦੀ ਰਫ਼ਤਾਰ ਵਿਚ ਵੀ ਵਾਧਾ ਹੋ ਸਕੇ।”

ਵਿੱਨ ਵੱਲੋਂ ਇਹ ਵਾਅਦਾ ਵੀ ਕੀਤਾ ਗਿਆ ਹੈ ਕਿ ਰਿਫ਼ਊਜੀਜ਼ ਦੀ ਸਹਾਇਤਾ ਕਰਨ ਲਈ ਸੂਬਾਈ ਪੱਧਰ ‘ਤੇ ਫ਼ੰਡ ਵੀ ਇਕੱਠਾ ਕੀਤਾ ਜਾਵੇਗਾ। ਇਨ੍ਹਾਂ ਰਿਫ਼ਊਜੀਜ਼ ਨੂੰ ਲਿਆਉਣ ਵਿਚ ਸਹਾਇਤਾ ਕਰਨ ਵਾਲੇ ਚਰਚ ਅਤੇ ਆਰਗੇਨਾਈਜ਼ੇਸ਼ਨਸ ਵੱਲੋਂ ਇਸ ਫ਼ੰਡ ਦੀ ਵਰਤੋਂ ਕੀਤੀ ਜਾਵੇਗੀ, ਪਰ ਹਾਲ ਦੀ ਘੜੀ ਵਿੱਨ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਫ਼ੰਡ ਕਿੰਨਾ ਹੋਵੇਗਾ ਅਤੇ ਇਸ ਨੂੰ ਸਿਰਫ਼ ‘ਪੋਟੈਂਸ਼ੀਅਲ ਫ਼ੰਡ’ ਕਹਿਕੇ ਹੀ ਸਾਰਿਆ ਗਿਆ ਹੈ।

Facebook Comment
Project by : XtremeStudioz