Close
Menu

ਕੈਨੇਡਾਈ ਆਰਕਟਿਕ ਖੇਤਰ ਦਾ ਤਾਪਮਾਨ 44 ਹਜ਼ਾਰ ਸਾਲਾਂ ‘ਚੋਂ ਸਭ ਤੋਂ ਜ਼ਿਆਦਾ

-- 30 October,2013

ਵਾਸ਼ਿੰਗਟਨ—ਵਿਗਿਆਨੀਆਂ ਨੇ ਇਕ ਨਵੇਂ ਅਧਿਐਨ ‘ਚ ਪਾਇਆ ਹੈ ਕਿ ਗਲੋਬਲ ਵਾਰਮਿੰਗ ਦੇ ਕਾਰਨ ਪੂਰਬੀ ਕੈਨੇਡਾਈ ਆਰਕਟਿਕ ਖੇਤਰ ਦਾ ਔਸਤ ਤਾਪਮਾਨ 44 ਹਜ਼ਾਰ ਸਾਲਾਂ ਦੇ ਮੁਕਾਬਲੇ ਪਿਛਲੀ ਇਕ ਸਦੀ ਤੋਂ ਬਹੁਤ ਜ਼ਿਆਦਾ ਹੋ ਗਿਆ ਹੈ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਸ ਖੇਤਰ ਦੇ ਤਾਪਮਾਨ ‘ਚ ਪਿਛਲੇ 100 ਸਾਲਾਂ ਦੌਰਾਨ ਜਿੰਨਾ ਵਾਧਾ ਹੋਇਆ ਹੈ ਉਨਾਂ ਇਕ ਲੱਖ 20 ਹਜ਼ਾਰ ਸਾਲਾਂ ‘ਚ ਹੋਇਆ ਸੀ। ਅਮਰੀਕਾ ਦੇ ਕੋਲੋਰੇਡੋ ਬੋਲਡਰ ਯੂਨੀਵਰਸਿਟੀ ਦੇ ਪ੍ਰੋਫੈਸਰ ਗਿਫਰਡ ਮਿਲਰ ਦੀ ਟੀਮ ਨੇ ਕਾਰਬਨ ਡੇਟਿੰਗ ਤਕਨੀਕ ਦਾ ਇਸਤੇਮਾਲ ਕਰਕੇ ਪਾਇਆ ਕਿ ਹਾਲ ਹੀ ਦੇ ਸਾਲਾਂ ‘ਚ ਧਰਤੀ ਦਾ ਤਾਪਮਾਨ ਆਸਾਧਰਨ ਦਰ ਤੋਂ ਵਧੀਆ ਹੈ ਜਿਸ ਤੋਂ ਇਸ ਆਰਕਟਿਕ ਖੇਤਰ ਦੇ ਬੈਫਿਨ ਟਾਪੂ ‘ਚ ਉਹ ਕਾਈ ਦਿਸਣ ਲੱਗੀ ਹੈ ਜੋ ਹਜ਼ਾਰਾਂ ਸਾਲਾਂ ਤੋਂ ਬਰਫ ‘ਚ ਦੱਬੀ ਹੋਈ ਸੀ।

Facebook Comment
Project by : XtremeStudioz