Close
Menu

ਕੈਨੇਡਾ ਅਤੇ ਅਮਰੀਕਾ ਵਿਚਾਲੇ ਬਣੇ ਨਵੇਂ ਪੁਲ ਦਾ ਨਾਂ ਗੋਰਡੀ ਹੋਵ ਦੇ ਨਾਂ ‘ਤੇ ਹੋਵੇਗਾ : ਹਾਰਪਰ

-- 17 May,2015

ਵਿੰਡਸਰ/ਓਂਟਾਰੀਓ, ਅਮਰੀਕਾ ਅਤੇ ਕੈਨੇਡਾ ਵਿਚ ਬਣਨ ਵਾਲੇ ਨਵੇਂ ਪੁਲ ਦਾ ਨਾਂ ਹਾਕੀ ਦੇ ਸਿਰਮੌਰ ਖਿਡਾਰੀ ਗੌਰਡੀ ਹੋਵ ਦੇ ਨਾਂ ‘ਤੇ ਰੱਖਿਆ ਜਾਵੇਗਾ। ਇਹ ਐਲਾਨ ਵੀਰਵਾਰ ਨੂੰ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਵੱਲੋਂ ਕੀਤਾ ਗਿਆ। ਸਟ੍ਰੋਕ ਪੈਣ ਤੋਂ ਬਾਅਦ ਹੌਲੀ ਹੌਲੀ ਸਹਿਤ ਵਿਚ ਸੁਧਾਰ ਲਿਆ ਰਹੇ ਹੋਵ ਇਸ ਸਮਾਗਮ ਵਿਚ ਸ਼ਾਮਿਲ ਨਹੀਂ ਹੋ ਸਕੇ, ਜਿਸ ਵਿਚ ਇਸ ਪੁਲ ਦਾ ਨਾਮਕਰਨ ਉਹਨਾਂ ਦੇ ਨਾਂ ‘ਤੇ ਰੱਖਿਆ ਜਾਣਾ ਸੀ। ਪਰ ਇਸ ਮੌਕੇ ਉਹਨਾਂ ਦੇ ਬੇਟੇ ਨੇ ਇਸ ਇੰਜਤ ਅਤੇ ਮਾਨ ਲਈ ਬਹੁਤ ਖੁਸ਼ੀ ਪ੍ਰਗਟ ਕਰਦਿਆਂ ਆਖਆ ਕਿ ਇਹ ਮੌਕੇ ਉਹਨਾਂ ਲਈ ਬਹੁਤ ਹੀ ਅਹਿਮ ਹੈ ਅਤੇ ਉਹ ਬਹੁਤ ਹੀ ਪ੍ਰਸੰਨ ਹਨ।

ਹੋਵ ਦੇ ਬੇਟੇ ਮੂਰੇ ਹੋਵ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਪਿਤਾ ਨੂੰ ਇਸ ਖਬਰ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਹੀ ਖੁਸ਼ ਹੋਏ ਅਤੇ ਉਹਨਾਂ ਆਖਿਆ ਕਿ ਇਹ ਉਹਨਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਬਹੁਤ ਹੀ ਮਹੱਤਵਪੂਰਨ ਤੋਹਫ਼ੇ ਨਾਲ ਉਹ ਬਹੁਤ ਹੀ ਪ੍ਰਭਾਵਿਤ ਹੋਏ ਹਨ।

ਮਿਸਟਰ ਹਾਕੀ ਦੇ ਨਾਂ ਨਾਲ ਜਾਣੇ ਜਾਣ ਵਾਲੇ ਇਸ ਪ੍ਰਸਿੱਧ ਖਿਡਾਰੀ ਦਾ ਜਨਮ ਫ਼ਲੋਰਲ, ਸਸਕੈਚਵਨ ਵਿਖੇ ਹੋਇਆ ਸੀ, ਪਰ ਸਮੇਂ ਦੇ ਨਾਲ ਨਾਲ ਡੈਟ੍ਰੋਇਡ ਰੈੱਡ ਵਿੰਗਜ਼ ਲਈ ਖੇਡਦਿਆਂ ਉਹਨਾਂ ਨੇ ਆਪਣਾ ਮੁਕਾਮ ਹਾਸਲ ਕੀਤਾ। ਇਸ ਦੌਰਾਨ ਉਹਨਾਂ ਨੇ ਕਈ ਸਾਰੀਆਂ ਉਪਲਬਧੀਆਂ ਹਾਸਲ ਕੀਤੀਆਂ।

ਇਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਹਾਰਪਰ ਨੇ ਕਿਹਾ ਕਿ, “ਸਾਨੂੰ ਇਸ ਪੁਲ ਲਈ ਨਾਂ ਲੱਭਣ ਲਈ ਇਸ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਵਿਅਕਤੀ ਕੋਈ ਹੋਰ ਨਹੀਂ ਸੀ ਮਿਲ ਸਕਦਾ, ਗੋਰਡੀ ਹੋਵ ਇਸ ਸਨਮਾਨ ਦੇ ਪੂਰੀ ਤਰ੍ਹਾਂ ਹੱਕਦਾਰ ਹਨ।” ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ, “ਬਹੁਤ ਹੀ ਘੱਟ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਉਹਨਾਂ ਦੇ ਜਿਉਂਦੇ ਜੀਅ ਇੰਨਾ ਸਨਮਾਨ ਮਿਲੇ ਅਤੇ ਉਹ ਲੇਜੰਡ ਕਹਾਉਣ ਅਤੇ ਸਾਨੂੰ ਇਸ ਲਿਵਿੰਗ ਲੇਜੰਡ ਨੂੰ ਸਨਮਾਨਤ ਕਰਕੇ ਬਹੁਤ ਹੀ ਖੁਸ਼ੀ ਪ੍ਰਾਪਤ ਹੋ ਰਹੀ ਹੈ।”

Facebook Comment
Project by : XtremeStudioz