Close
Menu

ਕੈਨੇਡਾ ਅਤੇ ਕੈਬੱਕ ਦੀਆਂ ਪੈਨਸ਼ਨ ਸਕੀਮਾਂ ਦਾ ਵਿਸਥਾਰ ਕਰਾਂਗੇ- ਮਲਕੇਅਰ

-- 04 September,2015

ਟੋਰਾਂਟੋ : ਐਨ ਡੀ ਪੀ ਆਗੂ ਟੌਮ ਮਲਕੇਅਰ ਨੇ ਆਪਣੇ ਚੋਣ ਵਾਅਦੇ ਵਿਚ ਕਿਹਾ ਹੈ ਕਿ ਉਹ ਦਫ਼ਤਰ ਸੰਭਾਲਣ ਦੇ ਪਹਿਲੇ ਛੇ ਮਹੀਨੇ ਵਿਚ ਮੰਤਰੀਆਂ ਦੀ ਮੀਟਿੰਗ ਸਦਣਗੇ ਜਿਸ ਵਿਚ ਕੈਨੇਡਾ ਅਤੇ ਕੈਬਕ ਦੇ ਪੈਨਸ਼ਨ ਪਲਾਨ ਦੇ ਵਿਸਥਾਰ ਲਈ ਚਰਚਾ ਕੀਤੀ ਜਾਵੇਗੀ।

ਮਲਕੇਅਰ ਨੇ ਕਿਹਾ ਕਿ ਚਾਹੇ ਤੁਸੀਂ ਕਾਮਿਆਂ ਵਿਚ ਸ਼ਾਮਲ ਹੋ ਰਹੇ ਹੋ ਜਾਂ ਤੁਸੀਂ ਆਪਣੀ ਰਿਟਾਇਰਮੈਂਟ ਦੇ ਨਜ਼ਦੀਕ ਹੋ, ਐਨ ਡੀ ਪੀ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਕੈਨੇਡਾ ਅਤੇ ਕੈਬਕ ਪੈਨਸ਼ਨ ਪਲਾਨਾਂ ਤੁਹਾਡੇ ਲਈ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਜਦੋਂ ਤੁਹਾਡੇ ਨਾਲ ਪੈਨਸ਼ਨ ਦਾ ਵਾਅਦਾ ਕੀਤਾ ਗਿਆ ਹੈ ਤਾਂ ਉਹ ਤੁਹਾਨੂੰ ਮਿਲੇ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕੈਨੇਡੀਅਨ ਮਾਣ ਨਾਲ ਆਪਣੀ ਰਿਟਾਇਰਮੈਂਟ ਲੈ ਸਕੇ।

ਕੈਨੇਡੀਅਨ ਰਿਟਾਇਰਮੈਂਟ ਨੂੰ ਸੁਰਖਿਅਤ ਬਣਾਉਣ ਲਈ ਮਲਕੇਅਰ ਨੇ ਬਜ਼ੁਰਗਾਂ ਦੀ ਪੈਨਸ਼ਨ ਸਪਲਿਟਿੰਗ ਸਕੀਮ ਨੂੰ ਨਾ ਛੇੜਨ ਦਾ ਵਾਅਦਾ ਅਤੇ ਰਿਟਾਇਰਮੈਂਟ ਉਮਰ ਨੂੰ ਵੀ 67 ਸਾਲ ਤੋਂ ਘਟਾ ਕੇ 65 ਸਾਲ ਕਰਨ ਦੀ ਆਪਣੀ ਵਚਨਬੱਧਤਾ ਨੂੰ ਵੀ ਦੋਹਰਾਇਆ।

ਵੀਰਵਾਰ ਦੇ ਇਨ੍ਹਾਂ ਐਲਾਨਾਂ ਵਿਚ ਬੀਤੇ ਹਫਤੇ ਦੇ ਐਲਾਨ ਵੀ ਸ਼ਾਮਲ ਹਨ ਜਿਸ ਵਿਚ ਮਲਕੇਅਰ ਨੇ ਗਰੰਟਿਡ ਇਨਕੰਮ ਸਪਲੀਮੈਂਟ ਦੇ ਫੰਡ ਨੂੰ 400 ਮਿਲੀਅਨ ਡਾਲਰ ਵਧਾਉਣ ਦੀ ਗੱਲ ਕਹੀ ਸੀ। ਇਸ ਯੋਜਨਾ ਨਾਲ ਕੈਨੇਡਾ ਦੇ 200,000 ਸੀਨੀਅਰਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਚੁੱਕਿਆ ਜਾ ਸਕੇਗਾ।

ਹਾਲ ਦੀ ਘੜੀ ਸਿਰਫ਼ ਇਕ ਤਿਹਾਈ ਕੈਨੇਡੀਅਨ ਲੋਕਾਂ ਕੋਲ ਆਪਣੇ ਕੰਮ ਤੋਂ ਪੈਨਸ਼ਨਾ ਦੀ ਸੁਵਿਧਾ ਹੈ। ਨਿਉ ਡੈਮੋਕਰੈਟ ਪਾਰਟੀ ਨੇ ਕਿਹਾ ਕਿ ਕੈਨੇਡਾ ਅਤੇ ਕੈਬਕ ਪੈਨਸ਼ਨ ਸਕੀਮਾਂ ਬਜ਼ੁਰਗਾਂ ਦੀਆਂ ਰਿਟਾਇਰਮੈਂਟ ਸੇਵਿੰਗ ਤੋਂ ਅਲੱਗ ਹੋਣਗੀਆਂ।

ਲਿਬਰਲ ਆਗੂ ਜਸਟਿਨ ਟਰੂਡੋ ਨੇ ਵੀ ਵਾਅਦਾ ਕੀਤਾ ਹੈ ਕਿ ਉਹ ਵੀ ਸੂਬਾ ਸਰਕਾਰਾਂ ਨਾਲ ਗੱਲ ਬਾਤ ਕਰਕੇ ਲਾਜ਼ਮੀ ਪੈਨਸ਼ਨ ਸਕੀਮਾਂ ਨੂੰ ਸ਼ੁਰੂ ਕਰਨ ਬਾਰੇ ਚਰਚਾ ਕਰਨਗੇ।

ਸਟੀਫਨ ਹਾਰਪਰ ਦੀ ਕੰਸਰਵੇਟਿਵ ਸਰਕਾਰ ਵਲੋਂ ਸੀ ਪੀ ਪੀ ਦੀ ਲਾਜ਼ਮੀ ਵਧਾਇਆ ਜਾਣਾ ਨਕਾਰਿਆ ਗਿਆ ਹੈ ਕਿੰਤੂ ਇਸ ਬਾਰੇ ਪਹਿਲੀ ਵੇਰਾਂ ਵਿਚਾਰ 2010 ਵਿਚ ਮਰਹੂਮ ਵਿੱਤ ਮੰਤਰੀ ਜਿੰਮ ਫਲੈਹ੍ਰਟੀ ਵਲੋਂ ਪੇਸ਼ ਕੀਤਾ ਗਿਆ ਸੀ। ਫੈਡਰਲ ਸਰਕਾਰ ਦੀਂ ਨਾਂਹ ਹੋਣ ਤੋਂ ਬਾਅਦ ਉਂਟੇਰੀਓ ਵਲੋਂ ਆਪਣੇ ਤੌਰ ਤੇ ਪੈਨਸ਼ਨ ਸਕੀਮ ਲਾਗੂ ਕਰਨ ਬਾਰੇ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ। ਕੰਸਰਵੇਟਿਵ ਸਰਕਾਰ ਵਲੋਂ ਇਸ ਤਰ੍ਹਾਂ ਦੀਆਂ ਸਕੀਮਾਂ ਨਾਲ ਰੁਜ਼ਗਾਰ ਪੈਦਾ ਕਰਨ ਵਾਲੇ ਅਧਾਰੇ ਬੰਦ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਮੁਲਾਜ਼ਮਾਂ ਲਈ ਵਧੇਰੇ ਫੰਡ ਜਮਾਂ ਕਰਵਾਉਣੇ ਪੈਣਗੇ।

Facebook Comment
Project by : XtremeStudioz